ਸਹੁਰੇ ਘਰ ਟੰਗੀ ਮਿਲੀ ਕੁੜੀ ਦੀ ਲਾਸ਼, ਮਾਂ ਨੇ ਰੋ ਰੋ ਦੱਸੀ ਸਾਰੀ ਗੱਲ

ਫਗਵਾੜਾ ਦੇ ਨਿਊ ਮਾਡਲ ਟਾਊਨ ਦਾ ਇਕ ਪਰਿਵਾਰ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਿਹਾ ਹੈ। ਇਨ੍ਹਾਂ ਦੀ ਲੜਕੀ ਦੀ ਸਹੁਰੇ ਘਰ ਵਿੱਚ ਜਾਨ ਜਾਣ ਦਾ ਮਾਮਲਾ ਹੈ। ਇਨ੍ਹਾਂ ਨੇ ਪੁਲਿਸ ਉੱਤੇ ਦੋਸ਼ ਵੀ ਲਗਾਏ ਹਨ। ਮ੍ਰਿਤਕ ਲੜਕੀ ਨਿਸ਼ਾ ਦੀ ਮਾਂ ਨੇ ਦੱਸਿਆ ਹੈ ਕਿ ਉਹ ਨਿਊ ਮਾਡਲ ਟਾਊਨ ਦੇ ਰਹਿਣ ਵਾਲੇ ਹਨ। 3-50 ਵਜੇ ਉਨ੍ਹਾਂ ਨੂੰ ਫੋਨ ਆਇਆ ਕਿ ਉਨ੍ਹਾਂ ਦੀ ਧੀ ਅੱਖਾਂ ਮੀਟ ਗਈ ਹੈ। ਉਹ ਆਪਣੀ ਧੀ ਦੇ ਸਹੁਰੇ ਘਰ ਪਹੁੰਚੇ। ਉਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।

ਮਿ੍ਤਕਾ ਦੀ ਮਾਂ ਨੇ ਏ.ਐੱਸ.ਆਈ ਗੁਰਸ਼ਰਨ ਤੇ ਦੂਜੀ ਧਿਰ ਨਾਲ ਮਿਲੇ ਹੋਣ ਦੇ ਦੋਸ਼ ਵੀ ਲਗਾਏ। ਉਨ੍ਹਾਂ ਦੇ ਦੱਸਣ ਮੁਤਾਬਕ ਇਹ ਘਟਨਾ 12 ਮਾਰਚ ਦੀ ਹੈ। ਉਹ 2 ਮਹੀਨੇ ਤੋਂ ਧੱਕੇ ਖਾ ਰਹੇ ਹਨ। ਉਨ੍ਹਾਂ ਦੀ ਧੀ ਦੇ ਵਿਆਹ ਨੂੰ 8 ਸਾਲ ਹੋ ਗਏ ਸਨ। ਉਸ ਦਾ ਕੋਈ ਬੱਚਾ ਨਹੀਂ ਸੀ। ਮ੍ਰਿਤਕਾ ਦਾ ਪਤੀ ਠੀਕ ਨਹੀਂ ਰਹਿੰਦਾ। ਉਸ ਦੀ ਦਵਾਈ ਚਲਦੀ ਹੈ। ਮ੍ਰਿਤਕਾ ਦੀ ਮਾਂ ਨੇ ਮੰਗ ਕੀਤੀ ਹੈ ਕਿ ਏ.ਐੱਸ.ਆਈ ਗੁਰਸ਼ਰਨ ਨੂੰ ਸਸਪੈਂਡ ਕੀਤਾ ਜਾਵੇ। ਉਨ੍ਹਾਂ ਨੂੰ ਇਨਸਾਫ ਮਿਲੇ। ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇ।

ਮ੍ਰਿਤਕਾ ਦੇ ਰਿਸ਼ਤੇ ਵਿੱਚੋਂ ਲੱਗਦੇ ਭਰਾ ਆਕਾਸ਼ ਥਾਪਰ ਦਾ ਕਹਿਣਾ ਹੈ ਕਿ ਪੁਲਿਸ ਦੂਜੀ ਧਿਰ ਨਾਲ ਮਿਲੀ ਹੋਈ ਹੈ। ਕੋਈ ਕਾਰਵਾਈ ਨਹੀਂ ਕਰ ਰਹੀ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਲੜਕੀ ਨੇ ਲਟਕ ਕੇ ਜਾਨ ਦੇ ਦਿੱਤੀ ਸੀ। ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 174 ਦੀ ਕਾਰਵਾਈ ਕੀਤੀ ਸੀ। ਉਸ ਸਮੇਂ ਤਾਂ ਪਰਿਵਾਰ ਪੋ ਸ ਟ ਮਾ ਰ ਟ ਮ ਵੀ ਨਹੀਂ ਕਰਵਾਉਣਾ ਚਾਹੁੰਦਾ ਸੀ ਪਰ ਉਨ੍ਹਾਂ ਨੇ ਪੋ ਸ ਟ ਮਾ ਰ ਟ ਮ ਕਰਵਾ ਕੇ ਬਿਸਰਾ ਭੇਜ ਦਿੱਤਾ ਸੀ। ਪਰਿਵਾਰ ਕਹਿ ਰਿਹਾ ਸੀ ਕਿ ਲੜਕੀ ਦੀ ਜਾਨ ਲਈ ਗਈ ਹੈ। ਅਜੇ ਤਕ ਵਿਸਰਾ ਰਿਪੋਰਟ ਨਹੀਂ ਆਈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਰਿਵਾਰ ਵਾਲੇ ਫੇਰ ਉਨ੍ਹਾਂ ਕੋਲ ਆਏ ਸਨ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਪੈਨ ਡਰਾਈਵ ਵੀ ਦਿਖਾਈ ਸੀ। ਸਾਰੀ ਗੱਲ ਹੋ ਚੁੱਕੀ ਸੀ। ਇਸ ਦੌਰਾਨ ਹੀ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਕ ਦਰਖਾਸਤ ਡੀ.ਜੀ.ਪੀ ਨੁੂੰ ਦਿੱਤੀ ਹੋਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਦਰਖਾਸਤ ਮਾਰਕ ਹੋ ਕੇ ਇਕ ਅਧਿਕਾਰੀ ਨੂੰ ਆਈ ਹੈ। ਉਹ ਇਸ ਦੀ ਸੁਣਵਾਈ ਕਰ ਰਹੇ ਹਨ। ਉਨ੍ਹਾਂ ਨੇ ਏ.ਐੱਸ.ਆਈ ਗੁਰਸ਼ਰਨ ਨੂੰ 6 ਤਰੀਕ ਨੂੰ ਬੁਲਾਇਆ ਸੀ। ਕਿਸੇ ਕਾਰਨ ਏ.ਐੱਸ.ਆਈ ਦੇ ਨਾ ਪਹੁੰਚਣ ਤੇ ਹੁਣ ਏ.ਐੱਸ.ਆਈ ਨੂੰ 12 ਤਰੀਕ ਨੂੰ ਬੁਲਾਇਆ ਗਿਆ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ