ਸਾਈਕਲ ਤੇ ਜਾਂਦੇ ਦਾਦੇ ਪੋਤੇ ਨੂੰ ਰਸਤੇ ਚ ਘੇਰ ਲਿਆ ਮੁੰਡਿਆਂ ਨੇ, ਪੰਜਾਬ ਚ ਪਹਿਲੀ ਵਾਰ ਹੋਇਆ ਅਜਿਹਾ ਹੈਰਾਨ ਕਰਨ ਵਾਲਾ ਕਾਂਡ

ਸੁਲਤਾਨਪੁਰ ਲੋਧੀ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮਨਜੀਤ ਸਿੰਘ ਪੁੱਤਰ ਉਜਾਗਰ ਸਿੰਘ ਨਾਮ ਦੇ 70 ਸਾਲਾ ਵਿਅਕਤੀ ਨੇ ਦੋਸ਼ ਲਗਾਇਆ ਹੈ ਕਿ ਕਿਸੇ ਨਾਮਲੂਮ ਬੰਦਿਆਂ ਨੇ ਉਸ ਨੂੰ ਅਮਲ ਦੀ ਡੋਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੂਈ ਟੁੱਟ ਜਾਣ ਕਾਰਨ ਦਵਾਈ ਡੁੱਲ੍ਹ ਗਈ ਹੈ। ਮਨਜੀਤ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਬਜ਼ੁਰਗ ਮਨਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਰਾਤ 8-15 ਵਜੇ ਉਹ ਦੁਕਾਨ ਤੋਂ ਸਾਈਕਲ ਤੇ ਆਪਣੇ ਪੋਤਰੇ ਨਾਲ ਘਰ ਨੂੰ ਜਾ ਰਹੇ ਸੀ।

ਬੀਬੀ ਨਾਨਕੀ ਦੇ ਗੁਰਦੁਆਰਾ ਸਾਹਿਬ ਨੇਡ਼ੇ ਕਿਸੇ ਨਾਮਲੂਮ ਵਿਅਕਤੀਆਂ ਨੇ ਉਨ੍ਹਾਂ ਦੇ ਬੈਕਸਾਈਡ ਤੇ ਅਮਲ ਦੀ ਡੋਜ਼ ਲਗਾਉਣ ਦੀ ਕੋਸ਼ਿਸ਼ ਕੀਤੀ। ਮਨਜੀਤ ਸਿੰਘ ਦਾ ਕਹਿਣਾ ਹੈ ਕਿ ਸਰਿੰਜ ਟੁੱਟ ਜਾਣ ਕਾਰਨ ਦਵਾਈ ਡੁੱਲ੍ਹ ਗਈ ਅਤੇ ਉਨ੍ਹਾਂ ਦਾ ਬਚਾਅ ਹੋ ਗਿਆ। ਸਰਿੰਜ ਅਤੇ ਸੂਈ ਉਨ੍ਹਾਂ ਦੇ ਕੋਲ ਹੁਣ ਵੀ ਮੌਜੂਦ ਹੈ। ਮਨਜੀਤ ਸਿੰਘ ਨੇ ਦੱਸਿਆ ਹੈ ਕਿ 2 ਮਹੀਨੇ ਪਹਿਲਾਂ ਉਨ੍ਹਾਂ ਦੇ ਪੁੱਤਰ ਦੀ ਜਾਨ ਚਲੀ ਗਈ ਸੀ। ਅਜੇ 15 ਦਿਨ ਪਹਿਲਾਂ ਉਨ੍ਹਾਂ ਦੇ ਸਿਰ ਤੇ ਰਾਡ ਨਾਲ ਵਾਰ ਕੀਤਾ ਗਿਆ ਸੀ।

ਮਨਜੀਤ ਸਿੰਘ ਨੇ ਕਾਰਵਾਈ ਦੀ ਮੰਗ ਕੀਤੀ ਹੈ। ਮਨਜੀਤ ਸਿੰਘ ਦੇ ਪੋਤਰੇ ਨੇ ਦੱਸਿਆ ਹੈ ਕਿ ਉਹ ਆਪਣੇ ਦਾਦੇ ਨਾਲ ਸਾਈਕਲ ਤੇ ਆ ਰਿਹਾ ਸੀ। ਉਹ ਸਾਈਕਲ ਦੇ ਅੱਗੇ ਬੈਠਾ ਸੀ। ਪਿੱਛੋਂ ਕਿਸੇ ਨੇ ਉਸ ਦੇ ਦਾਦੇ ਦੇ ਮੋਢੇ ਵਿੱਚ ਸੂਈ ਲਗਾ ਕੇ ਉਨ੍ਹਾਂ ਨੂੰ ਅਮਲ ਦੀ ਡੋਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਬੱਚੇ ਦਾ ਕਹਿਣਾ ਹੈ ਕਿ ਸੂਈ ਟੁੱਟ ਗਈ ਅਤੇ ਦਵਾਈ ਡੁੱਲ੍ਹ ਗਈ। ਮਹਿਲਾ ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਕੋਲ ਸਿੱਖਾਂ ਵਾਲਾ ਮਹੱਲਾ ਦੇ ਮਨਜੀਤ ਸਿੰਘ ਪੁੱਤਰ ਉਜਾਗਰ ਸਿੰਘ ਭਾਰਤੀ ਹਨ।

ਮਹਿਲਾ ਡਾਕਟਰ ਦਾ ਕਹਿਣਾ ਹੈ ਕਿ ਮਨਜੀਤ ਸਿੰਘ ਦੇ ਦੱਸਣ ਮੁਤਾਬਕ ਕਿਸੇ ਨਾਮਲੂਮ ਵਿਅਕਤੀਆਂ ਨੇ ਉਨ੍ਹਾਂ ਨੂੰ ਅਮਲ ਦੀ ਡੋਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਸ ਕੋਸ਼ਿਸ਼ ਵਿੱਚ ਹੀ ਸੂਈ ਟੁੱਟ ਗਈ ਅਤੇ ਦਵਾਈ ਡੁੱਲ੍ਹ ਗਈ। ਉਨ੍ਹਾਂ ਵੱਲੋਂ ਮਨਜੀਤ ਸਿੰਘ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ। ਮਹਿਲਾ ਡਾਕਟਰ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆ ਦਿੱਤਾ ਹੈ। ਉਨ੍ਹਾਂ ਵੱਲੋਂ ਦਵਾਈ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ

ਕਿ ਮਨਜੀਤ ਸਿੰਘ ਨਾਮ ਦੇ ਵਿਅਕਤੀ ਦੇ ਦੱਸਣ ਮੁਤਾਬਕ ਕਿਸੇ ਨਾਮਲੂਮ ਵਿਅਕਤੀਆਂ ਨੇ ਉਨ੍ਹਾਂ ਨੂੰ ਅਮਲ ਦੀ ਡੋਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸ ਸਮੇਂ ਮਨਜੀਤ ਸਿੰਘ ਆਪਣੇ ਘਰ ਨੂੰ ਜਾ ਰਿਹਾ ਸੀ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਤੱਥਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹ ਸੀ.ਸੀ.ਟੀ.ਵੀ ਚੈੱਕ ਕਰ ਰਹੇ ਹਨ। ਉਨ੍ਹਾਂ ਨੇ ਸਰਿੰਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ