ਸਾਊਦੀ ਵਾਲਿਆਂ ਨੇ ਪੰਜਾਬੀ ਮੁੰਡੇ ਦਾ ਕਰ ਦੇਣਾ ਸਿਰ ਕਲਮ, ਭੈਣ ਦ‍ਾ ਰੋ ਰੋ ਹੋਇਆ ਬੁਰਾ ਹਾਲ

ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਇੱਕ ਪੰਜਾਬੀ ਨੌਜਵਾਨ ਬਲਵਿੰਦਰ ਸਿੰਘ ਦੀ ਭੈਣ ਸੁਖਪਾਲ ਕੌਰ ਵੱਲੋਂ ਆਪਣੇ ਭਰਾ ਦੀ ਜਾਨ ਬਚਾਉਣ ਲਈ ਜਨਤਾ ਤੋਂ ਮਦਦ ਮੰਗੀ ਜਾ ਰਹੀ ਹੈ। ਇਸੇ ਸਿਲਸਿਲੇ ਵਿਚ ਸੁਖਪਾਲ ਕੌਰ ਆਪਣੇ ਕੁਝ ਸਬੰਧੀਆਂ ਸਮੇਤ ਸਮਾਜ ਸੇਵਕ ਲੱਖੇ ਸਧਾਣਾ ਕੋਲ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਬਲਵਿੰਦਰ ਸਿੰਘ ਕਿਸੇ ਵਿਅਕਤੀ ਦੀ ਜਾਨ ਲੈ ਲੈਣ ਦੇ ਦੋਸ਼ ਅਧੀਨ ਜੇਲ੍ਹ ਵਿੱਚ ਬੰਦ ਹੈ। ਸਾਊਦੀ ਅਰਬ ਦੀ ਅਦਾਲਤ ਨੇ ਬਲਵਿੰਦਰ ਸਿੰਘ ਦਾ ਸਿਰ ਅਲੱਗ ਕਰ ਦੇਣ ਦੀ ਸਜ਼ਾ ਸੁਣਾਈ ਹੈ।

ਜੇਕਰ ਇਸ ਦੇ ਬਦਲੇ ਮ੍ਰਿਤਕ ਵਿਅਕਤੀ ਦੇ ਪਰਿਵਾਰ ਨੂੰ ਇਕ ਕਰੋੜ 90 ਲੱਖ ਰੁਪਏ ਬਲਵਿੰਦਰ ਸਿੰਘ ਦੇ ਪਰਿਵਾਰ ਵੱਲੋਂ ਦਿੱਤੇ ਜਾਂਦੇ ਹਨ ਤਾਂ ਬਲਵਿੰਦਰ ਸਿੰਘ ਦੀ ਜਾਨ ਬਖ਼ਸ਼ੀ ਜਾ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਕ ਜਿਸ ਕੰਪਨੀ ਵਿੱਚ ਬਲਵਿੰਦਰ ਸਿੰਘ ਕੰਮ ਕਰਦਾ ਸੀ। ਉਸ ਕੰਪਨੀ ਦੇ ਮਾਲਕ ਨੇ 40 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਹੈ। ਕੁਝ ਰਕਮ ਪਰਿਵਾਰ ਕੋਲ ਦਾਨੀ ਸੱਜਣਾਂ ਵੱਲੋਂ ਦਿੱਤੀ ਹੋਈ ਇਕੱਠੀ ਹੋ ਗਈ ਹੈ। ਇਸ ਤਰ੍ਹਾਂ ਇਕ ਕਰੋੜ 16 ਲੱਖ ਰੁਪਏ ਰਕਮ ਬਣਦੀ ਹੈ

ਪਰ ਟੀਚਾ ਪੂਰਾ ਕਰਨ ਲਈ ਅਜੇ ਕਾਫੀ ਰਕਮ ਦੀ ਲੋੜ ਹੈ। ਇਸ ਪਰਿਵਾਰ ਨੇ ਆਪਣਾ ਘਰ ਵੀ ਵੇਚਣ ਦਾ ਐਲਾਨ ਕੀਤਾ ਹੋਇਆ ਹੈ। ਸਾਊਦੀ ਅਰਬ ਸਰਕਾਰ ਨੇ ਬਲਵਿੰਦਰ ਸਿੰਘ ਦੇ ਨਾਮ ਤੇ ਆਪਣੇ ਮੁਲਕ ਵਿੱਚ ਇਕ ਖਾਤਾ ਖੋਲ੍ਹਿਆ ਹੋਇਆ ਹੈ। ਪਰਿਵਾਰ ਨੇ ਉਸ ਖਾਤੇ ਵਿੱਚ ਕੁਝ ਰਕਮ ਭੇਜੀ ਸੀ ਪਰ ਇਹ ਰਕਮ ਵਾਪਸ ਆ ਗਈ। ਬਲਵਿੰਦਰ ਸਿੰਘ ਦੇ ਚਚੇਰੇ ਭਰਾ ਨੇ ਐੱਸ.ਪੀ.ਸਿੰਘ ਓਬਰਾਏ ਅੱਗੇ ਬੇਨਤੀ ਕੀਤੀ ਹੈ ਕਿ ਇਸ ਮਸਲੇ ਤੇ ਵੀ ਪਰਿਵਾਰ ਦੀ ਮਦਦ ਕੀਤੀ ਜਾਵੇ।

ਸਾਊਦੀ ਅਰਬ ਸਰਕਾਰ ਨੇ ਇਹ ਰਕਮ ਭਰਨ ਲਈ ਸਿਰਫ 15 ਮਈ ਤੱਕ ਦਾ ਸਮਾਂ ਦਿੱਤਾ ਹੈ। ਜੇਕਰ 15 ਮਈ ਤੱਕ ਇੱਕ ਕਰੋਡ਼ 90 ਲੱਖ ਰੁਪਏ ਨਹੀਂ ਭਰੇ ਜਾਂਦੇ ਤਾਂ ਬਲਵਿੰਦਰ ਸਿੰਘ ਦੀ ਜਾਨ ਜਾਣੀ ਨਿਸ਼ਚਿਤ ਹੈ। ਇਸ ਲਈ ਬਲਵਿੰਦਰ ਸਿੰਘ ਦੇ ਸਬੰਧੀਆਂ ਅਤੇ ਲੱਖਾ ਸਿਧਾਣਾ ਵੱਲੋਂ ਜਨਤਾ ਨੂੰ ਪਰਿਵਾਰ ਦੀ ਮਾਲੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਬਲਵਿੰਦਰ ਸਿੰਘ ਦੀ ਜਾਨ ਬਚਾਈ ਜਾ ਸਕੇ। ਇੱਥੇ ਦੱਸਣਾ ਬਣਦਾ ਹੈ ਕਿ ਬਲਵਿੰਦਰ ਸਿੰਘ ਦੀ ਮਾਤਾ ਅਤੇ ਪਿਤਾ ਦੋਵੇਂ ਹੀ ਬਲਵਿੰਦਰ ਸਿੰਘ ਨੂੰ ਉਡੀਕਦੇ

ਇਸ ਦੁਨੀਆਂ ਤੋਂ ਤੁਰ ਗਏ ਹਨ। ਉਨ੍ਹਾਂ ਦੀ ਇੱਛਾ ਸੀ ਕਿ ਕਿਸੇ ਤਰ੍ਹਾਂ ਉਨ੍ਹਾਂ ਦਾ ਪੁੱਤਰ ਸਹੀ ਸਲਾਮਤ ਉਨ੍ਹਾਂ ਤੱਕ ਪਹੁੰਚ ਜਾਵੇ। ਇਹ ਇੱਛਾ ਆਪਣੇ ਮਨ ਵਿੱਚ ਹੀ ਲੈ ਕੇ ਉਹ ਇਸ ਦੁਨੀਆਂ ਨੂੰ ਛੱਡ ਗਏ। ਹੁਣ ਬਲਵਿੰਦਰ ਸਿੰਘ ਦੀ ਭੈਣ ਸੁਖਪਾਲ ਕੌਰ ਰੋਂਦੇ ਹੋਏ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ। ਪਰਿਵਾਰ ਵੱਲੋਂ ਆਪਣਾ ਬੈਂਕ ਖਾਤਾ ਨੰਬਰ ਵੀ ਦਿੱਤਾ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ