ਸਾਬਕਾ ਸਰਪੰਚ ਦੀ ਆਪਣੇ ਹੀ ਘਰ ਚੋਂ ਭੇਦਭਰੀ ਹਾਲਤ ਚ ਮਿਲੀ ਲਾਸ਼, ਜਾਨ ਜਾਣ ਦਾ ਮਾਮਲਾ ਬਣਿਆ ਬੁਝਾਰਤ

ਇਨਸਾਨ ਵੱਡੇ ਵੱਡੇ ਦਾਅਵੇ ਕਰਦਾ ਹੈ। ਆਪਣਿਆਂ ਤੇ ਮਾਣ ਕਰਦਾ ਹੈ ਪਰ ਇਹ ਕੋਈ ਨਹੀਂ ਜਾਣਦਾ ਕਿ ਜਦੋਂ ਅਖੀਰਲਾ ਸਮਾਂ ਹੋਵੇਗਾ ਤਾਂ ਉਸ ਸਮੇਂ ਕੋਈ ਆਪਣਾ ਕੋਲ ਹੋਵੇਗਾ ਵੀ ਜਾਂ ਨਹੀਂ? ਫਿਰੋਜ਼ਪੁਰ ਦੇ ਪਿੰਡ ਅੱਕੂ ਮਸਤੇ ਕੇ ਵਿੱਚ ਇਕ ਘਰ ਵਿੱਚੋਂ ਘਰ ਦੇ ਮਾਲਕ ਰਛਪਾਲ ਸਿੰਘ ਉਰਫ ਪਾਲਾ ਦੀ ਗਲੀ ਸੜੀ ਮ੍ਰਿਤਕ ਦੇਹ ਬਰਾਮਦ ਹੋਈ ਹੈ। ਮ੍ਰਿਤਕ ਦੇਹ ਵਿੱਚ ਕੀੜੇ ਚੱਲ ਰਹੇ ਸਨ। ਮ੍ਰਿਤਕ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਉਹ ਪਿੰਡ ਦਾ ਸਰਪੰਚ ਰਹਿ ਚੁੱਕਾ ਹੈ।

ਪੁਲਿਸ ਮਾਮਲੇ ਦੀ ਪਡ਼ਤਾਲ ਕਰ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਮ੍ਰਿਤਕ ਨੌਜਵਾਨ ਰਛਪਾਲ ਸਿੰਘ ਪਾਲਾ ਪਿੰਡ ਦਾ ਸਾਬਕਾ ਸਰਪੰਚ ਸੀ। ਉਸ ਦੀ ਰਿਹਾਇਸ਼ ਢਾਣੀ ਵਿੱਚ ਸੀ। ਪਿੰਡ ਤੋਂ ਕੁਝ ਫ਼ਰਕ ਹੋਣ ਕਰਕੇ ਇਸ ਪਾਸੇ ਆਵਾਜਾਈ ਵੀ ਘੱਟ ਹੈ। ਇਸ ਵਿਅਕਤੀ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਆਪਣੀ ਪਤਨੀ ਆਪਣੇ ਬੱਚਿਆਂ ਸਮੇਤ ਪੇਕੇ ਰਹਿ ਰਹੀ ਹੈ। ਰਛਪਾਲ ਸਿੰਘ ਦਾ ਛੋਟਾ ਭਰਾ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਚੁੱਕਾ ਹੈ। ਜਿਸ ਕਰਕੇ ਇਨ੍ਹਾਂ ਦੀ ਮਾਂ ਵੀ ਕਿਸੇ ਹੋਰ ਪਾਸੇ ਰਹਿ ਗਈ ਹੈ।

ਰਛਪਾਲ ਸਿੰਘ ਪਾਲਾ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਇਸ ਵਿਅਕਤੀ ਦਾ ਕਹਿਣਾ ਹੈ ਕਿ ਜਦੋਂ ਗੁਆਂਢੀਆਂ ਨੂੰ ਘਰ ਵਿੱਚੋਂ ਬ-ਦ-ਬੂ ਆਉਣ ਲੱਗੀ ਤਾਂ ਉਨ੍ਹਾਂ ਨੇ ਰਛਪਾਲ ਸਿੰਘ ਦੀ ਮਾਤਾ ਨਾਲ ਸੰਪਰਕ ਕੀਤਾ। ਮ੍ਰਿਤਕ ਦੀ ਮਾਂ ਦੇ ਆਉਣ ਤੇ ਜਦੋਂ ਘਰ ਅੰਦਰ ਦੇਖਿਆ ਗਿਆ ਤਾਂ ਗਲੀ ਸੜੀ ਮ੍ਰਿਤਕ ਦੇਹ ਪਈ ਸੀ। ਜਿਸ ਵਿੱਚ ਕੀੜੇ ਚੱਲ ਰਹੇ ਸਨ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੇਹ ਪੋਸ-ਟਮਾ-ਰਟ-ਮ ਲਈ ਭੇਜ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ

ਅੱਕੂ ਮਸਤੇ ਕੇ ਦੇ ਰਹਿਣ ਵਾਲੇ ਰਛਪਾਲ ਸਿੰਘ ਪਾਲਾ ਦੀ ਮ੍ਰਿਤਕ ਦੇਹ ਘਰ ਵਿੱਚੋਂ ਹੀ ਬਰਾਮਦ ਹੋਈ ਹੈ। ਜੋ ਕਿ ਗਲੀ ਸੜੀ ਹਾਲਤ ਵਿੱਚ ਸੀ। ਉਨ੍ਹਾਂ ਨੇ ਮ੍ਰਿਤਕ ਦੇਹ ਪੋਸ-ਟਮਾ-ਰਟ-ਮ ਲਈ ਭੇਜ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਰਛਪਾਲ ਸਿੰਘ ਪਾਲਾ ਦੀ ਜਾਨ ਜਾਣ ਦਾ ਮਾਮਲਾ ਇੱਕ ਬੁਝਾਰਤ ਬਣਿਆ ਹੋਇਆ ਹੈ। ਹਰ ਕੋਈ ਇਸ ਬਾਰੇ ਹੀ ਚਰਚਾ ਕਰ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਕਿੰਨੀ ਦੇਰ ਵਿਚ ਸੱਚਾਈ ਸਾਹਮਣੇ ਲਿਆਉਂਦੀ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ