ਸਾਰੇ ਪਰਿਵਾਰ ਨੇ ਇਸ ਗੱਲ ਤੋਂ ਦੁਖੀ ਹੋ ਚੁੱਕ ਲਿਆ ਗਲਤ ਕਦਮ, ਚਾਰੇ ਪਾਸੇ ਛਾਈ ਸੋਗ ਦੀ ਲਹਿਰ

ਕਰਜ਼ੇ ਤੋਂ ਤੰਗ ਆਏ ਲੋਕਾਂ ਵੱਲੋਂ ਅਕਸਰ ਹੀ ਗ਼ਲਤ ਕਦਮ ਚੁੱਕੇ ਜਾਂਦੇ ਹਨ । ਹਰ ਰੋਜ਼ ਅਜਿਹੀਆਂ ਕਿੰਨੀਆਂ ਹੀ ਖਬਰਾਂ ਸਾਹਮਣੇ ਆਉਂਦੀਆਂ ਹਨ। ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਕਰਜ਼ੇ ਤੰਗ ਆਏ ਪਰਿਵਾਰ ਵੱਲੋਂ ਆਪਣੀ ਜਾਨ ਦੇ ਦਿੱਤੀ ਗਈ। ਕਿਹਾ ਜਾ ਰਿਹਾ ਹੈ ਵਿਅਕਤੀ ਨੇ ਆਪਣੀ ਪਤਨੀ ਅਤੇ ਬੱਚੇ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ । ਨਹਿਰ ਵਿੱਚੋਂ 2 ਦੀ ਮ੍ਰਿਤਕ ਦੇਹ ਬਰਾਮਦ ਹੋ ਗਈ ਹੈ ਅਤੇ ਇੱਕ ਦੀ ਭਾਲ ਕੀਤੀ ਜਾ ਰਹੀ । ਸੂਚਨਾ ਮਿਲਣ ਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਪਰਿਵਾਰਿਕ ਮੈਂਬਰ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਰਿਵਾਰ ਨੇ ਕਰਜ਼ੇ ਤੋਂ ਪ੍ਰੇ ਸ਼ਾ ਨ ਹੋ ਕੇ ਆਪਣੀ ਜਾਨ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮ੍ਰਿਤਕ ਪਰਿਵਾਰ ਨੂੰ ਕਿਰਾਏ ਵਾਲਿਆਂ ਨੇ ਵੀ ਤੰਗ ਪ੍ਰੇ ਸ਼ਾ ਨ ਕੀਤਾ ਹੋਇਆ ਸੀ । ਉਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਪਰਿਵਾਰਿਕ ਮੈਂਬਰ ਇੱਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਭਤੀਜੇ ਨੇ ਰੀਫੈਂਸ ਕੋਲੋਂ 40 ਹਜ਼ਾਰ ਰੁਪਏ ਉਧਾਰ ਲਿਆ ਸੀ। ਜਿਸ ਵਿੱਚੋਂ 20 ਹਜ਼ਾਰ ਵਾਪਸ ਕਰ ਦਿੱਤਾ ਸੀ।

ਇਸ ਤੋਂ ਬਾਅਦ ਰੀਫੈਂਸ ਨੇ ਸਾਢੇ ਚਾਰ ਲੱਖ ਚੈੱਕ ਦਾ ਲਗਾ ਦਿੱਤਾ ਅਤੇ ਉਨਾਂ ਦੇ ਭਤੀਜੇ ਨੂੰ ਨੋਟਿਸ ਭੇਜ ਦਿੱਤਾ। ਜਿਸ ਕਾਰਨ ਭਤੀਜੇ ਨੇ ਪਰਿਵਾਰ ਸਮੇਤ ਆਪਣੀ ਜਾਨ ਦੇ ਦਿੱਤੀ। ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਨੇ ਨੋਟ ਵਿੱਚ ਲਿਖਿਆ ਹੈ ਕਿ ਉਸ ਨੂੰ ਮਕਾਨ ਮਾਲਕ ਪ੍ਰੇ ਸ਼ਾ ਨ ਕਰਦਾ ਸੀ ਅਤੇ ਕਿਸੇ ਨੇ ਉਸ ਨੂੰ ਚੈੱਕ ਲਗਾ ਦਿੱਤਾ ਸੀ। ਇਨ੍ਹਾਂ ਸਭ ਗੱਲ੍ਹਾਂ ਤੋਂ ਪ੍ਰੇ ਸ਼ਾ ਨ ਹੋ ਕੇ ਉਸ ਨੇ ਪਰਿਵਾਰ ਸਮੇਤ ਆਪਣੀ ਜਾਨ ਦੇ ਦਿੱਤੀ।

ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਠੂਠੇਆਲੀ ਦੇ ਰਹਿਣ ਵਾਲੇ ਪਰਿਵਾਰ ਵੱਲੋਂ ਭੈਣੀ ਬਾਘਾ ਨਹਿਰ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਗਈ। ਉਨ੍ਹਾਂ ਨੂੰ 2 ਦੀਆਂ ਮ੍ਰਿਤਕ ਦੇਹਾਂ ਮਿਲ ਗਈਆਂ ਹਨ ਪਰ ਸੁਰੇਸ਼ ਕੁਮਾਰ ਦੀ ਮ੍ਰਿਤਕ ਦੇਹ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਅਨੁਸਾਰ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।