ਸੁੱਖਾਂ ਸੁੱਖਕੇ ਲਿਆ ਸੀ ਜਿਹੜਾ ਪੁੱਤ, ਉਸ ਦੀ ਲਾਸ਼ ਨੂੰ ਗੋਦੀ ਚ ਰੱਖ ਰੋਈ ਮਾਂ

ਪਠਾਨਕੋਟ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰਾਂ ਤੇ ਲਾਪ੍ਰਵਾਹੀ ਦੇ ਦੋਸ਼ ਲਗਾਉਂਦੇ ਹੋਏ ਇਕ ਪਰਿਵਾਰ ਨੇ ਜਮ ਕੇ ਹੰਗਾਮਾ ਕੀਤਾ। ਇਸ ਪਰਿਵਾਰ ਦੇ 4 ਸਾਲ ਦੇ ਬੱਚੇ ਦੀ ਇਸ ਹਸਪਤਾਲ ਵਿਚ ਜਾਨ ਚਲੀ ਗਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ। ਮ੍ਰਿਤਕ ਬੱਚੇ ਦੀ ਚਾਚੀ ਨੇ ਦੱਸਿਆ ਹੈ ਕਿ ਉਹ ਬੱਚੇ ਨੂੰ 5 ਦਿਨ ਇਥੋਂ ਦਵਾਈ ਦਿਵਾਉਂਦੇ ਰਹੇ ਹਨ। ਪਹਿਲੇ ਦਿਨ ਹੀ ਡਾਕਟਰਾਂ ਨੇ ਬੱਚੇ ਨੂੰ ਗ਼ਲਤ ਟੀ ਕਾ ਲਗਾ ਦਿੱਤਾ।

ਇਸ ਨਾਲ ਬੱਚੇ ਦੀ ਤਬੀਅਤ ਖ਼ਰਾਬ ਹੋ ਗਈ। ਉਹ ਦੂਜੇ ਹਸਪਤਾਲ ਜਾਣ ਲੱਗੇ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ। ਦਵਾਈ ਬਦਲ ਦਿੱਤੀ ਗਈ। ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਭਾਵੇਂ ਬੱਚੇ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਡਰਿੱਪ ਨਹੀਂ ਹਟਾਈ ਗਈ। ਨਰਸ ਨੇ ਬੱਚੇ ਨੂੰ ਇਕੱਠੇ 3 ਟੀ ਕੇ ਲਗਾ ਦਿੱਤੇ। ਬੱਚੇ ਦੀ ਚਾਚੀ ਦੇ ਦੱਸਣ ਮੁਤਾਬਕ ਇਸ ਤੋਂ ਬਾਅਦ ਬੱਚਾ ਇੱਕ ਵਾਰ ਪਾਣੀ ਮੰਗ ਕੇ ਗੁੰਮ ਹੋ ਗਿਆ। ਡਾਕਟਰ ਉਨ੍ਹਾਂ ਨੂੰ ਝੂਠਾ ਹੌਸਲਾ ਦਿੰਦੇ ਰਹੇ।

ਜੇਕਰ ਉਹ ਬੱਚੇ ਨੂੰ ਕਿਸੇ ਹੋਰ ਪਾਸੇ ਲੈ ਜਾਂਦੇ ਤਾਂ ਉਨ੍ਹਾਂ ਦੇ ਬੱਚੇ ਦੀ ਜਾਨ ਬਚ ਸਕਦੀ ਸੀ। ਉਹ ਇਸ ਨੂੰ ਹਸਪਤਾਲ ਦੇ ਸਟਾਫ ਦੀ ਗਲਤੀ ਮੰਨਦੇ ਹਨ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੱਚੇ ਦੀ ਜਾਨ ਜਾਣ ਦਾ ਅਫ਼ਸੋਸ ਹੈ। ਉਨ੍ਹਾਂ ਨੇ ਬੱਚੇ ਨੂੰ ਪੈਰਾਸਿਟਾਮੋਲ ਲਗਾਇਆ ਸੀ। ਬੱਚੇ ਦਾ ਸਾਹ ਰੁਕ ਗਿਆ। ਡਾਕਟਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਪਰਿਵਾਰ ਨੂੰ ਸਮਝਾਇਆ ਹੈ ਕਿ ਪੋ ਸ ਟ ਮਾ ਰ ਟ ਮ ਕਰਕੇ ਦੇਖਦੇ ਹਾਂ। ਇਸ ਨਾਲ ਬੱਚੇ ਦੀ ਜਾਨ ਜਾਣ ਦਾ ਕਾਰਨ ਪਤਾ ਲੱਗ ਜਾਵੇਗਾ।

ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ 4 ਸਾਲ ਦੇ ਬੱਚੇ ਦੀ ਹਸਪਤਾਲ ਵਿੱਚ ਸਵੇਰੇ ਜਾਨ ਗਈ ਹੈ। ਪਰਿਵਾਰ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਤੇ ਦੋਸ਼ ਲਗਾਏ ਹਨ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਬਿਆਨ ਲਏ ਜਾ ਰਹੇ ਹਨ। ਇਸ ਮਾਮਲੇ ਵਿਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ