ਸੁੱਤੇ ਪਏ ਜਵਾਕ ਨਾਲ ਵਾਪਰ ਗਿਆ ਭਾਣਾ, ਧਾਹਾਂ ਮਾਰ ਮਾਰ ਰੋਵੇ ਮਾਂ

ਲੁਧਿਆਣਾ ਦੇ ਨਿਊ ਪ੍ਰੀਤ ਨਗਰ ਵਿੱਚ ਇਕ ਮਕਾਨ ਡਿੱਗਣ ਕਾਰਨ 5 ਸਾਲ ਦੇ ਇਕ ਬੱਚੇ ਦੀ ਮਲਬੇ ਹੇਠ ਆਉਣ ਨਾਲ ਜਾਨ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪਰਵਾਸੀ ਪਰਿਵਾਰ ਹੈ। ਇਨ੍ਹਾਂ ਦੇ ਗੁਆਂਢੀ ਆਪਣੇ ਪਲਾਟ ਵਿਚ ਰਾਖ ਦਾ ਭਰਤ ਪਾ ਰਹੇ ਸੀ। ਜਿਸ ਕਾਰਨ ਇਨ੍ਹਾਂ ਦੇ ਮਕਾਨ ਨੂੰ ਧੱਕਾ ਲੱਗ ਗਿਆ ਅਤੇ ਹਾਦਸਾ ਵਾਪਰ ਗਿਆ। ਇਕ ਔਰਤ ਨੇ ਦੱਸਿਆ ਹੈ ਕਿ ਪਰਿਵਾਰ ਵਿਚ 4 ਜੀਅ ਸਨ। ਜਿਨ੍ਹਾਂ ਵਿਚ ਪਤੀ ਪਤਨੀ ਅਤੇ 2 ਬੱਚੇ ਸ਼ਾਮਲ ਸਨ।

ਔਰਤ ਦੇ ਦੱਸਣ ਮੁਤਾਬਕ ਪਤੀ ਕੰਮ ਤੇ ਗਿਆ ਹੋਇਆ ਸੀ ਅਤੇ ਔਰਤ ਆਪਣੇ ਛੋਟੇ ਬੱਚੇ ਨੂੰ ਲੈ ਕੇ ਗਲੀ ਵਿੱਚ ਬੈਠੀ ਸੀ। ਉਸ ਦਾ ਵੱਡਾ ਬੱਚਾ ਪਾਣੀ ਪੀਣ ਲਈ ਮਕਾਨ ਦੇ ਅੰਦਰ ਗਿਆ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਬੱਚੇ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਇਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਗੁਆਂਢੀ ਨਵਾਂ ਮਕਾਨ ਬਣਾ ਰਿਹਾ ਸੀ। ਜ਼ਮੀਨ ਬਹੁਤ ਡੂੰਘੀ ਹੈ। ਇਸ ਦਾ ਮਾਲਕ ਬਿਹਾਰੀ ਮੂਲ ਦਾ ਵਿਅਕਤੀ ਹੈ। ਉਸ ਨੇ ਸਿਰਫ਼ 4 ਇੰਚੀ ਦੀਵਾਰ ਖੜ੍ਹੀ ਕੀਤੀ।

ਕੋਈ ਪਿੱਲਰ ਨਹੀਂ ਬਣਾਇਆ। ਇਹ ਵਿਅਕਤੀ ਟਰਾਲੀ ਨਾਲ ਰਾਖ ਦਾ ਭਰਤ ਪਾ ਰਿਹਾ ਸੀ। ਨਾਲ ਦੇ ਮਕਾਨ ਨੂੰ ਧੱਕ ਵੱਜਣ ਕਾਰਨ ਮਕਾਨ ਡਿੱਗ ਪਿਆ। ਇਸ ਵਿਅਕਤੀ ਨੇ ਦੱਸਿਆ ਹੈ ਕਿ ਥੱਲੇ ਦਬ ਜਾਣ ਕਾਰਨ 5 ਸਾਲ ਦੇ ਬੱਚੇ ਦੀ ਜਾਨ ਚਲੀ ਗਈ ਹੈ। ਪ੍ਰਸ਼ਾਸਨ ਉਸ ਨੂੰ ਹਸਪਤਾਲ ਲੈ ਗਿਆ ਹੈ। ਇਸ ਵਿਅਕਤੀ ਨੇ ਕਾਰਵਾਈ ਦੀ ਮੰਗ ਕੀਤੀ ਹੈ। ਕੁਲਦੀਪ ਸਿੰਘ ਨਾਮ ਦੇ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ 12 ਵਜੇ ਘਟਨਾ ਵਾਪਰੀ ਹੈ।

ਪਿਛਲੇ ਘਰ ਵਾਲੇ ਰਾਖ ਦੀ ਭਰਤ ਪਾ ਰਹੇ ਸਨ। ਬੱਚਾ ਰਾਖ ਦੇ ਥੱਲੇ ਦਬ ਗਿਆ। ਕੁਲਦੀਪ ਸਿੰਘ ਦਾ ਕਹਿਣਾ ਹੈ ਕਿ 15-18 ਫੁੱਟ ਰਾਖ ਪਈ ਹੋਈ ਹੈ। ਇਹ ਰਾਖ ਉਡ ਕੇ ਖਾਣੇ ਵਿੱਚ ਅਤੇ ਅੱਖਾਂ ਵਿੱਚ ਵੀ ਪੈ ਰਹੀ ਹੈ। ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੈ। ਇਸ ਮਾਮਲੇ ਵਿੱਚ ਪੁਲਿਸ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ। ਅਸੀਂ ਦੇਖਦੇ ਹਾਂ ਕਿ ਕੁਝ ਵਿਅਕਤੀਆਂ ਦੀਆਂ ਗਲਤੀਆਂ ਦਾ ਖਮਿਆਜ਼ਾ ਕਿਸੇ ਹੋਰ ਨੂੰ ਹੀ ਭੁਗਤਣਾ ਪੈ ਜਾਂਦਾ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ