ਸੱਸ ਦਾ ਨੂੰਹ ਕਰਦੀ ਸੀ ਬੁਰਾ ਹਾਲ, ਪੋਤੇ ਨੇ ਸਕੀਮ ਨਾਲ ਬਣਾ ਲਈ ਵੀਡੀਓ

ਤਰਨਤਾਰਨ ਤੋਂ ਦਲਜੀਤ ਕੌਰ ਨਾਮ ਦੀ ਔਰਤ ਦੁਆਰਾ ਆਪਣੀ ਬਜ਼ੁਰਗ ਸੱਸ ਪ੍ਰੀਤਮ ਕੌਰ ਦੀ ਖਿੱਚ ਧੂਹ ਕਰਨ ਦੀ ਵੀਡੀਓ ਵਾਇਰਲ ਹੋਈ ਹੈ। ਪੁਲਿਸ ਇਸ ਪਰਿਵਾਰ ਕੋਲ ਪਹੁੰਚੀ ਹੈ ਅਤੇ ਕਾਰਵਾਈ ਕਰਨ ਦੀ ਗੱਲ ਆਖ ਰਹੀ ਹੈ। ਬਜ਼ੁਰਗ ਮਾਤਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬੈਠੀ ਦੇ ਚਪੇੜਾਂ ਲਾਈਆਂ ਗਈਆਂ ਹਨ। ਜਿਸ ਨਾਲ ਮਾਤਾ ਡਿੱਗ ਪਈ। ਉਸ ਦੇ ਸੱਟਾਂ ਲੱਗੀਆਂ ਹਨ। ਮਾਤਾ ਦਾ ਕਹਿਣਾ ਹੈ ਕਿ ਉਸ ਨੂੰ ਹਰ ਕੋਈ ਘਰ ਤੋਂ ਕੱਢ ਦਿੰਦਾ ਹੈ। ਉਹ ਕਿੱਥੇ ਜਾਵੇ? ਉਸ ਦਾ ਇੱਕ ਪੋਤਾ ਉਸ ਨਾਲ ਹਮਦਰਦੀ ਕਰਦਾ ਹੈ।

ਜਿਸ ਨੇ ਉਸ ਨੂੰ ਉਠਾ ਕੇ ਪਾਣੀ ਪਿਆਇਆ। ਇਸ ਬਜ਼ੁਰਗ ਮਾਤਾ ਪ੍ਰੀਤਮ ਕੌਰ ਦੀ ਨੂੰਹ ਦਲਜੀਤ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੱਸ ਦੁਆਰਾ ਉਨ੍ਹਾਂ ਨੂੰ ਬਦ ਦੁਆਵਾਂ ਦਿੱਤੀਆਂ ਜਾਂਦੀਆਂ ਹਨ। ਬੋਲ ਕੁਬੋਲ ਬੋਲੇ ਜਾਂਦੇ ਹਨ। ਦਲਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਮਾਤਾ ਦੇ ਪੁੱਤਰ ਨਾਲ ਦੂਸਰਾ ਵਿਆਹ ਹੈ। ਦਲਜੀਤ ਕੌਰ ਦੇ ਪਤੀ ਦੇ ਪਹਿਲੇ ਵਿਆਹ ਦੇ 2 ਬੱਚੇ ਮੁੰਡਾ ਅਤੇ ਕੁੜੀ ਹਨ। ਕੁੜੀ ਦਾ ਵਿਆਹ ਹੋ ਚੁੱਕਾ ਹੈ ਅਤੇ ਮੁੰਡੇ ਦੀ ਉਮਰ 17-18 ਸਾਲ ਹੈ। ਦਲਜੀਤ ਕੌਰ ਦੇ ਪਹਿਲੇ ਵਿਆਹ ਦੀ ਇਕ ਧੀ ਹੈ।

ਜਿਸ ਦੇ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਉਸ ਦੇ ਪਤੀ ਨੇ ਲਈ ਸੀ। ਦਲਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਪਰ ਉਨ੍ਹਾਂ ਨੂੰ ਵੀ ਇਨਸਾਫ਼ ਮਿਲਣਾ ਚਾਹੀਦਾ ਹੈ। ਦਲਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦੀ ਨਣਦ ਨੂੰ ਵੀ ਉਨ੍ਹਾਂ ਦੀ ਸੱਸ ਦੀਆਂ ਆਦਤਾਂ ਦੀ ਜਾਣਕਾਰੀ ਹੈ। ਮਾਤਾ ਦੇ ਪੋਤੇ ਬਲਜੀਤ ਸਿੰਘ ਨਾਮ ਦੇ ਲੜਕੇ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਚਾਚੀ ਨੇ ਉਨ੍ਹਾਂ ਦੀ ਦਾਦੀ ਦੀ ਖਿੱਚ ਧੂਹ ਕੀਤੀ ਹੈ। ਬਲਜੀਤ ਸਿੰਘ ਦਾ ਕਹਿਣਾ ਹੈ

ਕਿ ਉਨ੍ਹਾਂ ਦੀ ਦਾਦੀ ਅਤੇ ਚਾਚੀ ਵਿਚਕਾਰ ਕੋਈ ਤੂੰ ਤੂੰ ਮੈਂ ਮੈਂ ਹੋਈ ਸੀ। ਉਨ੍ਹਾਂ ਦੀ ਚਾਚੀ ਪਹਿਲਾਂ ਵੀ ਕਈ ਵਾਰ ਉਨ੍ਹਾਂ ਦੀ ਦਾਦੀ ਦੀ ਖਿੱਚ ਧੂਹ ਕਰ ਚੁੱਕੀ ਹੈ। ਜੇਕਰ ਉਹ ਹਟਾਉਣ ਜਾਂਦੇ ਹਨ ਤਾਂ ਉਨ੍ਹਾਂ ਤੇ ਕਾਰਵਾਈ ਕਰਵਾਉਣ ਦੀ ਗੱਲ ਹੁੰਦੀ ਹੈ। ਜਿਸ ਕਰ ਕੇ ਉਸ ਨੇ ਵੀਡੀਓ ਬਣਾ ਲਈ। ਬਲਜੀਤ ਸਿੰਘ ਦਾ ਕਹਿਣਾ ਹੈ ਕਿ ਬਜ਼ੁਰਗ ਤੇ ਹੱਥ ਨਹੀਂ ਸੀ ਚੁੱਕਣਾ ਚਾਹੀਦਾ। ਉਸ ਨੇ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਵੀਡੀਓ ਦੇਖ ਕੇ ਪਤਾ ਲੱਗਾ ਕਿ ਬਜ਼ੁਰਗ ਦੀ ਖਿੱਚ ਧੂਹ ਹੋਈ ਹੈ।

ਉਹ ਪਰਿਵਾਰ ਕੋਲ ਪਹੁੰਚੇ ਹਨ। ਇੱਥੇ ਕਾਫੀ ਰਿਸ਼ਤੇਦਾਰ ਵੀ ਇਕੱਠੇ ਹੋਏ ਹਨ। ਜਿਨ੍ਹਾਂ ਦਾ ਕਹਿਣਾ ਹੈ ਕਿ ਇਹ ਪਰਿਵਾਰਕ ਮਸਲਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਮਾਤਾ ਦੇ 2 ਪੁੱਤਰ ਮਹਾਰਾਸ਼ਟਰ ਵਿਚ ਟਰੱਕ ਚਲਾਉਂਦੇ ਹਨ। ਪੁਲੀਸ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ