ਹਲਦੀ ਵਾਲਾ ਦੁੱਧ ਪੀਣ ਨਾਲ ਹੁੰਦੇ ਹਨ ਬਹੁਤ ਸਾਰੇ ਫਾਇਦੇ

ਆਯੂਰਵੇਦ ਅਨੁਸਾਰ ਹਲਦੀ ਦੇ ਬਹੁਤ ਜ਼ਿਆਦਾ ਫਾਇਦੇ ਅਤੇ ਹਲਦੀ ਨੂੰ ਐਂਟੀਬਾਇਓਟਿਕ ਮੰਨਿਆ ਗਿਆ ਹੈ। ਹਲਦੀ ਦਾ ਸੇਵਨ ਕਰਨ ਨਾਲ ਚਮੜੀ, ਢਿੱਡ ਅਤੇ ਸਰੀਰ ਦੇ ਕਈ ਰੋਗਾਂ ਤੋਂ ਰਾਹਤ ਮਿਲਦੀ ਹੈ। ਹਲਦੀ ਵਿੱਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀਆਕਸੀਡੈਂਟ, ਐਂਟੀਬੈਕਟੀਰੀਅਲ ਅਤੇ ਐਂਟੀ ਵਾਇਰਲ ਗੁਣ ਪਾਏ ਜਾਂਦੇ ਹਨ। ਇਸੇ ਤਰ੍ਹਾਂ ਦੁੱਧ ਵੀ ਬਹੁਤ ਗੁਣਕਾਰੀ ਹੈ।ਜੇਕਰ ਹਲਦੀ ਅਤੇ ਦੁੱਧ ਨੂੰ ਮਿਲਾ ਕੇ ਸੇਵਨ ਕੀਤਾ ਜਾਵੇ

ਤਾਂ ਇਨ੍ਹਾਂ ਦੇ ਫਾਇਦੇ ਦੁੱਗਣੇ ਹੋ ਜਾਂਦੇ ਹਨ। ਇਸ ਕਰਕੇ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਦੇ ਕਈ ਰੋਗਾਂ ਤੋਂ ਬਚਾਅ ਹੋ ਜਾਂਦਾ ਹੈ।ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਸਰੀਰ ਨੂੰ ਕੈਲਸ਼ੀਅਮ ਮਿਲਦਾ ਹੈ। ਕੈਲਸ਼ੀਅਮ ਮਿਲਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜੇਕਰ ਹਲਦੀ ਵਾਲੇ ਦੁੱਧ ਨੂੰ ਰੋਜ਼ਾਨਾ ਪੀਤਾ ਜਾਵੇ ਤਾਂ ਇਸ ਨਾਲ ਗਠੀਏ ਵਿਚ ਹੋਣ ਵਾਲੀ ਸੋਜ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜੋੜਾਂ ਦਾ ਦਰਦ ਵੀ ਹਲਦੀ ਵਾਲਾ ਦੁੱਧ ਪੀਣ ਨਾਲ ਖਤਮ ਹੋ ਜਾਂਦਾ ਹੈ।

ਹਲਦੀ ਵਾਲਾ ਦੁੱਧ ਕੀਮੋਥੈਰਪੀ ਦੇ ਪ੍ਰਭਾਵ ਨੂੰ ਵੀ ਘੱਟ ਕਰਦਾ ਹੈ। ਇਕ ਰਿਸਰਚ ਮੁਤਾਬਕ ਹਲਦੀ ਵਿੱਚ ਮੌਜੂਦ ਤੱਤ ਕੈਂਸਰ ਕੋਸ਼ਿਕਾਵਾਂ ਵਿੱਚੋਂ ਡੀ.ਐਨ.ਏ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਦੇ ਹਨ। ਜੇਕਰ ਸਰੀਰ ਤੇ ਕਿਤੇ ਵੀ ਕੋਈ ਸੱਟ ਲੱਗੀ ਹੋਵੇ ਤਾਂ ਹਲਦੀ ਵਾਲਾ ਦੁੱਧ ਪੀਣ ਨਾਲ ਜਲਦੀ ਆਰਾਮ ਮਿਲ ਜਾਂਦਾ ਹੈ। ਚਿਹਰੇ ਦੀ ਰੰਗਤ ਨਿਖਾਰਨ ਲਈ ਵੀ ਹਲਦੀ ਵਾਲਾ ਦੁੱਧ ਕਾਰਗਰ ਸਾਬਿਤ ਹੁੰਦਾ ਹੈ ।ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਚਿਹਰਾ ਚਮਕਣ ਲੱਗਦਾ ਹੈ

ਅਤੇ ਜੇਕਰ ਹਲਦੀ ਵਾਲੇ ਦੁੱਧ ਵਿੱਚ ਰੂੰ ਭਿਉਂ ਕੇ ਚਿਹਰੇ ਤੇ ਲਗਾਇਆ ਜਾਵੇ ਤਾਂ ਇਸ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ। ਹਲਦੀ ਵਾਲਾ ਦੁੱਧ ਮਹਾਮਾਰੀ ਵਿਚ ਹੋਣ ਵਾਲੇ ਦਰਦ ਤੋਂ ਵੀ ਕਾਫੀ ਰਾਹਤ ਦਿੰਦਾ ਹੈ ਅਤੇ ਇਸ ਨਾਲ ਕਈ ਬਿਮਾਰੀਆਂ ਵੀ ਠੀਕ ਹੋ ਸਕਦੀਆਂ ਹਨ। ਹਲਦੀ ਵਾਲਾ ਦੁੱਧ ਬਲੱਡ ਸਰਕੂਲੇਸ਼ਨ ਨੂੰ ਠੀਕ ਰੱਖਣ ਲਈ ਹਲਦੀ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਇਹ ਖੂਨ ਨੂੰ ਪਤਲਾ ਕਰਨ ਅਤੇ ਖੂਨ ਦੀ ਗੰਦਗੀ ਨੂੰ ਸਾਫ ਕਰਦਾ ਹੈ।

ਹਲਦੀ ਵਾਲਾ ਦੁੱਧ ਪੀਣ ਨਾਲ ਲੀਵਰ ਵਿੱਚ ਵੀ ਮਜ਼ਬੂਤੀ ਆਉਂਦੀ ਹੈ ਅਤੇ ਇਸ ਸਬੰਧੀ ਹਰ ਤਰ੍ਹਾਂ ਦੀ ਸਮੱਸਿਆ ਵੀ ਠੀਕ ਹੋ ਜਾਂਦੀ ਹੈ। ਜੇਕਰ ਕਿਸੇ ਨੂੰ ਮੋਟਾਪੇ ਦੀ ਸ਼ਿਕਾਇਤ ਹੈ ਤਾਂ ਉਹ ਰੋਜ਼ਾਨਾ ਇਕ ਗਲਾਸ ਕੋਸੇ ਦੁੱਧ ਵਿੱਚ ਹਲਦੀ ਮਿਲਾ ਕੇ ਲੈਣ। ਅਜਿਹਾ ਕਰਨ ਨਾਲ ਚਰਬੀ ਘੱਟ ਜਾਂਦੀ ਹੈ।