ਜ਼ਮੀਨ ਪਿੱਛੇ ਭਰਾਵਾਂ ਨੇ ਲਈ ਭਰਾ ਦੀ ਜਾਨ, ਅਮਰੀਕਾ ਬੈਠੇ ਪੁੱਤ ਨੂੰ ਮਿਲੀ ਪਿਓ ਦੀ ਮੋਤ ਦੀ ਖਬਰ

ਕਪੂਰਥਲਾ ਤੋਂ ਜ਼ਮੀਨੀ ਵਿ ਵਾ ਦ ਕਾਰਨ ਭਰਾਵਾਂ ਤੇ ਹੀ ਆਪਣੇ ਭਰਾ ਦੀ ਜਾਨ ਲੈ ਲੈਣ ਦੇ ਦੋਸ਼ ਲੱਗੇ ਹਨ। ਜਸਬੀਰ ਸਿੰਘ ਦੀ ਮਿ੍ਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਨੇ ਜਸਬੀਰ ਸਿੰਘ ਦੀ ਪਤਨੀ ਸੁਖਬੀਰ ਕੌਰ ਦੇ ਬਿਆਨਾਂ ਦੇ ਆਧਾਰ ਤੇ 3 ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਕੌਰ ਨੇ ਦੱਸਿਆ ਹੈ ਕਿ ਉਨ੍ਹਾਂ ਦਾ 2 ਸਾਲ ਤੋਂ ਜ਼ਮੀਨੀ ਰੌਲਾ ਸੀ। ਲੋਡ ਵਧਾਏ ਜਾਣ ਨੂੰ ਲੈ ਕੇ ਪੰਮਾ ਉਨ੍ਹਾਂ ਦੇ ਪਤੀ ਨੂੰ 2 ਵਾਰੀ ਬੁਲਾਉਣ ਲਈ ਆਇਆ ਸੀ ਪਰ ਜਸਬੀਰ ਸਿੰਘ ਕਹਿ ਰਿਹਾ ਸੀ ਕਿ ਉਸ ਨੂੰ ਇੱਥੇ ਹੀ ਲਿਖਤ ਦੇ ਦਿੱਤੀ ਜਾਵੇ।

ਸੁਖਬੀਰ ਕੌਰ ਦਾ ਕਹਿਣਾ ਹੈ ਕਿ ਜਦੋਂ ਉਹ ਦੋਵੇਂ ਪਤੀ ਪਤਨੀ ਘਰ ਤੋਂ ਬਾਹਰ ਨਿਕਲੇ ਤਾਂ ਦੂਜੀ ਧਿਰ ਵਾਲੇ ਉਸ ਨੂੰ ਧੱਕਾ ਦੇ ਕੇ ਸੁੱਟ ਗਏ ਅਤੇ ਉਸ ਦੇ ਪਤੀ ਨੂੰ ਖਿੱਚ ਕੇ ਅੰਦਰ ਲੈ ਗਏ। ਉਸ ਦੇ ਪਤੀ ਨੂੰ ਮ੍ਰਿਤਕ ਹਾਲਤ ਵਿੱਚ ਬਾਹਰ ਸੁੱਟ ਦਿੱਤਾ ਗਿਆ। ਸੁਖਬੀਰ ਕੌਰ ਦੇ ਦੱਸਣ ਮੁਤਾਬਕ ਹਰਜਿੰਦਰ ਸਿੰਘ ਉਸ ਨੂੰ ਕਹਿਣ ਲੱਗਾ ਕਿ ਉਸ ਦੇ ਪਤੀ ਦੀ ਤਾਂ ਉਨ੍ਹਾਂ ਨੇ ਜਾਨ ਲੈ ਲਈ ਹੈ ਪਰ ਹੁਣ ਸੁਖਬੀਰ ਕੌਰ ਦੀ ਵਾਰੀ ਹੈ। ਉਸ ਨੇ ਮੰਗ ਕੀਤੀ ਹੈ ਕਿ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਫੜਿਆ ਜਾਵੇ।

ਇਕ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਫੋਨ ਤੇ ਪਤਾ ਲੱਗਾ ਕਿ ਜਸਬੀਰ ਸਿੰਘ ਬੱਗਾ ਦੀ ਜਾਨ ਲੈ ਲਈ ਗਈ ਹੈ। ਜਸਬੀਰ ਸਿੰਘ ਦੇ ਭਰਾ ਉਸ ਨੂੰ ਬੁਲਾ ਕੇ ਘਰੋਂ ਲੈ ਗਏ ਅਤੇ ਕਿਸੇ ਮਕਾਨ ਵਿਚ ਲਿਜਾ ਕੇ ਉਸ ਨੂੰ ਸਦਾ ਦੀ ਨੀਂਦ ਦੇ ਦਿੱਤੀ। ਫੇਰ ਉਸ ਨੂੰ ਮ੍ਰਿਤਕ ਹਾਲਤ ਵਿੱਚ ਬਾਹਰ ਸੁੱਟ ਦਿੱਤਾ। ਇਸ ਵਿਅਕਤੀ ਦੇ ਦੱਸਣ ਮੁਤਾਬਕ ਪਹਿਲਾਂ ਰਿਸ਼ਤੇਦਾਰ ਸਬੰਧੀ ਜਸਬੀਰ ਸਿੰਘ ਨੂੰ ਸੁਭਾਨਪੁਰ ਲੈ ਗਏ ਅਤੇ ਫਿਰ ਕਪੂਰਥਲਾ। ਹੁਣ ਉਸ ਦੀ ਮ੍ਰਿਤਕ ਦੇਹ ਸਿਵਲ ਹਸਪਤਾਲ ਵਿੱਚ ਪਈ ਹੈ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਜਿੰਨਾ ਚਿਰ ਘਟਨਾ ਲਈ ਜ਼ਿੰਮੇਵਾਰ ਬੰਦੇ ਫੜੇ ਨਹੀਂ ਜਾਂਦੇ, ਉਹ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਨਗੇ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਸੁਖਬੀਰ ਕੌਰ ਦੇ ਬਿਆਨਾਂ ਮੁਤਾਬਕ ਜਸਬੀਰ ਸਿੰਘ ਅਤੇ ਸੁਖਬੀਰ ਕੌਰ ਪਤੀ ਪਤਨੀ ਨੂੰ ਸੁਨੇਹਾ ਭੇਜ ਕੇ ਬੁਲਾਇਆ ਗਿਆ ਸੀ। ਜਦੋਂ ਉਹ ਗਏ ਤਾਂ ਅੱਗੇ ਹਰਜਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਖਡ਼੍ਹੇ ਸਨ। ਇੱਥੇ ਭਰਾਵਾਂ ਭਰਾਵਾਂ ਦੀ ਤੂੰ ਤੂੰ ਮੈਂ ਮੈਂ ਹੋ ਗਈ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਸੁਖਬੀਰ ਕੌਰ ਦਾ ਕਹਿਣਾ ਹੈ ਕਿ ਇੱਥੇ ਦੂਜੀ ਧਿਰ ਵਾਲਿਆਂ ਨੇ ਜਸਬੀਰ ਸਿੰਘ ਦੀ ਖਿੱਚ ਧੂਹ ਕੀਤੀ ਅਤੇ ਫੇਰ ਖਿੱਚ ਕੇ ਸਾਹਮਣੇ ਘਰ ਅੰਦਰ ਲੈ ਗਏ। ਅੰਦਰ ਉਸ ਦੀ ਖਿੱਚ ਧੂਹ ਕਰਨ ਮਗਰੋਂ ਘਸੀਟ ਕੇ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਉੱਥੋਂ ਚਲੇ ਗਏ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੁਖਬੀਰ ਕੌਰ ਨੇ ਅੱਗੇ ਲਿਖਾਇਆ ਹੈ ਕਿ ਉਸ ਨੇ ਆਪਣੇ ਪਤੀ ਦੇ ਮੂੰਹ ਵਿੱਚ ਪਾਣੀ ਪਾਇਆ ਪਰ ਪਾਣੀ ਅੰਦਰ ਨਹੀਂ ਗਿਆ।

ਉਹ ਗੱਡੀ ਦਾ ਪ੍ਰਬੰਧ ਕਰਕੇ ਆਪਣੇ ਪਤੀ ਨੂੰ ਸਿਵਲ ਹਸਪਤਾਲ ਲੈ ਗਈ। ਉੱਥੇ ਡਾਕਟਰਾਂ ਨੇ ਜਸਬੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਤਿੰਨਾਂ ਤੇ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਦੇਹ ਦਾ ਪੋ ਸ ਟ ਮਾ ਰ ਟ ਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੀ ਰਿਪੋਰਟ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।