100 ਰੁਪਏ ਦੀ ਇਸ ਚੀਜ਼ ਨਾਲ ਮੁੰਡੇ ਨੇ ਲੈ ਲਈ ਬਾਪੂ ਦੀ ਜਾਨ

ਪੁਲਿਸ ਨੂੰ ਧੋਖਾ ਦੇਣਾ ਕੋਈ ਸੌਖਾ ਕੰਮ ਨਹੀਂ। ਪੁਲਿਸ ਹਰ ਮਾਮਲਾ ਟ੍ਰੇਸ ਕਰ ਲੈਂਦੀ ਹੈ। ਫਗਵਾੜਾ ਵਿੱਚ ਕ੍ਰਿਸ਼ਨ ਕੁਮਾਰ ਨਾਮ ਦੇ 70 ਸਾਲਾ ਬਜ਼ੁਰਗ ਵਿਅਕਤੀ ਦੀ ਜਾਨ ਲੈਣ ਦਾ ਮਾਮਲਾ ਵੀ ਪੁਲਿਸ ਨੇ ਸੁਲਝਾ ਲਿਆ ਹੈ। ਕ੍ਰਿਸ਼ਨ ਕੁਮਾਰ ਦੀ ਮ੍ਰਿਤਕ ਦੇਹ ਉਨ੍ਹਾਂ ਦੀ ਸਪੇਅਰ ਪਾਰਟਸ ਦੀ ਦੁਕਾਨ ਵਿੱਚੋਂ ਹੀ ਮਿਲੀ ਸੀ। ਉਨ੍ਹਾਂ ਦੀ ਗਰਦਨ ਉੱਤੇ ਤਿੱਖੀ ਚੀਜ਼ ਨਾਲ ਵਾਰ ਕੀਤੇ ਹੋਏ ਸਨ। ਪੁਲਿਸ ਨੇ ਘਟਨਾ ਲਈ ਜ਼ਿੰਮੇਵਾਰ ਵਿਅਕਤੀ ਸਤੀਸ਼ ਕੁਮਾਰ ਨੂੰ ਕਾਬੂ ਕਰ ਲਿਆ ਹੈ।

ਇਸ ਘਟਨਾ ਵਿੱਚ ਵਰਤੀ ਗਈ ਤਿੱਖੀ ਚੀਜ਼ ਅਤੇ ਸਤੀਸ਼ ਕੁਮਾਰ ਦੀ ਸ਼ਰਟ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ। ਕਾਬਲ ਪੁਲਿਸ ਅਫ਼ਸਰਾਂ ਨੇ ਇਹ ਮਾਮਲਾ ਬਹੁਤ ਛੇਤੀ ਸੁਲਝਾ ਲਿਆ ਹੈ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਇਸ ਦੀ ਜਾਂਚ ਵਿਚ ਜੁਟ ਗਈ ਸੀ। ਸੀਨੀਅਰ ਪੁਲਿਸ ਅਫ਼ਸਰ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਤੀਸ਼ ਕੁਮਾਰ ਨੇ ਲਗਭਗ 13500 ਰੁਪਏ ਵਿੱਚ ਬਜ਼ੁਰਗ ਕ੍ਰਿਸ਼ਨ ਕੁਮਾਰ ਕੋਲ ਇੱਕ ਜਨਰੇਟਰ ਗਹਿਣੇ ਰੱਖਿਆ ਸੀ।

ਜਦੋਂ ਸਤੀਸ਼ ਕੁਮਾਰ ਜਨਰੇਟਰ ਵਾਪਸ ਮੰਗਣ ਆਇਆ ਤਾਂ ਕ੍ਰਿਸ਼ਨ ਕੁਮਾਰ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੇ ਉਹ ਜਨਰੇਟਰ ਅੱਗੇ ਵੇਚ ਦਿੱਤਾ ਹੈ। ਜੇਕਰ ਸਤੀਸ਼ ਕੁਮਾਰ ਨੇ ਜਨਰੇਟਰ ਵਾਪਸ ਲੈਣਾ ਹੈ ਤਾਂ ਉਹ 20 ਹਜ਼ਾਰ ਰੁਪਏ ਦੇ ਦੇਵੇ। ਕ੍ਰਿਸ਼ਨ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਇਹ ਜਨਰੇਟਰ 24 ਹਜ਼ਾਰ ਰੁਪਏ ਵਿੱਚ ਵੇਚ ਦਿੱਤਾ ਹੈ। ਜਨਰੇਟਰ ਵਾਪਸ ਲੈਣ ਲਈ ਸਤੀਸ਼ ਕੁਮਾਰ ਚੱਕਰ ਲਗਾਉਂਦਾ ਰਿਹਾ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਜਾਂਚ ਦੌਰਾਨ ਸਾਹਮਣੇ ਆਇਆ

ਕਿ ਕ੍ਰਿਸ਼ਨ ਕੁਮਾਰ ਨੂੰ ਸਬਕ ਸਿਖਾਉਣ ਲਈ ਸਤੀਸ਼ ਕੁਮਾਰ ਨੇ 100 ਰੁਪਏ ਵਿੱਚ ਇੱਕ ਤਿੱਖੀ ਚੀਜ਼ ਖ਼ਰੀਦ ਲਈ। ਉਹ ਜਦ ਵੀ ਦੁਕਾਨ ਤੇ ਆਇਆ ਤਾਂ ਉਸ ਨੇ ਕ੍ਰਿਸ਼ਨ ਕੁਮਾਰ ਨੂੰ ਇਕੱਲੇ ਹੀ ਦੁਕਾਨ ਤੇ ਦੇਖਿਆ ਸੀ। ਇਸ ਵਾਰ ਕ੍ਰਿਸ਼ਨ ਕੁਮਾਰ ਨੇ ਕੋਈ ਸਾਮਾਨ ਅੱਗੇ ਪਿੱਛੇ ਕਰਨ ਲਈ ਸਤੀਸ਼ ਕੁਮਾਰ ਨੂੰ ਦੁਕਾਨ ਦੇ ਪਿੱਛੇ ਬੁਲਾਇਆ। ਇਸ ਸਮੇਂ ਮੌਕਾ ਦੇਖ ਕੇ 43 ਸਾਲਾ ਸਤੀਸ਼ ਕੁਮਾਰ ਨੇ ਬਜ਼ੁਰਗ ਕ੍ਰਿਸ਼ਨ ਕੁਮਾਰ ਤੇ ਉਸ ਤਿੱਖੀ ਚੀਜ਼ ਦੇ 2 ਵਾਰ ਕਰ ਦਿੱਤੇ

ਅਤੇ ਬਜ਼ੁਰਗ ਨੂੰ ਥਾਂ ਤੇ ਹੀ ਢੇਰੀ ਕਰ ਦਿੱਤਾ। ਸੀਨੀਅਰ ਪੁਲਿਸ ਅਫ਼ਸਰ ਦੇ ਦੱਸਣ ਮੁਤਾਬਕ ਉਸ ਦਿਨ ਸਤੀਸ਼ ਕੁਮਾਰ ਇਕ ਫਾਲਤੂ ਸ਼ਰਟ ਲੈ ਕੇ ਆਇਆ ਸੀ। ਉਹ ਬੰਗਿਆਂ ਦਾ ਰਹਿਣ ਵਾਲਾ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੇ ਉਹ ਤਿੱਖੀ ਚੀਜ਼ ਅਤੇ ਸ਼ਰਟ ਝਾੜੀਆਂ ਵਿੱਚ ਛੁਪਾ ਦਿੱਤੀਆਂ। ਪੁਲਿਸ ਨੇ ਸਤੀਸ਼ ਕੁਮਾਰ ਨੂੰ ਕਾਬੂ ਕਰ ਕੇ ਦੋਵੇਂ ਚੀਜ਼ਾਂ ਬਰਾਮਦ ਕਰ ਲਈਆਂ ਹਨ। ਉਸ ਤੇ 302 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਸਤੀਸ਼ ਕੁਮਾਰ ਤੇ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ