150 ਰੁਪਏ ਨੇ ਇਸ ਬੰਦੇ ਨੂੰ ਬਣਾ ਦਿੱਤਾ ਅਮੀਰ, ਦੇਖੋ ਕਿਵੇਂ ਰੱਬ ਨੇ ਦਿਖਾਇਆ ਚਮਤਕਾਰ

ਕੋਈ ਨਹੀਂ ਜਾਣਦਾ ਕਿ ਕਦੋਂ ਕਿਸਮਤ ਪਲਟ ਜਾਵੇ। ਕਦੋਂ ਇਨਸਾਨ ਗ਼ਰੀਬ ਤੋਂ ਅਮੀਰ ਹੋ ਜਾਵੇ ਅਤੇ ਕਦੋਂ ਅਮੀਰ ਤੇ ਗ਼ਰੀਬ ਹੋ ਜਾਵੇ। ਤਾਂ ਹੀ ਤਾਂ ਕਹਿੰਦੇ ਹਨ ਕਿ ਜਦੋਂ ਰੱਬ ਦਿੰਦਾ ਹੈ ਤਾਂ ਛੱਪਰ ਫਾੜ ਕੇ ਦੇ ਦਿੰਦਾ ਹੈ। ਸੁਨੀਲ ਡੋਗਰਾ ਨਾਮ ਦੇ ਇੱਕ ਪੰਜਾਬੀ ਵਿਅਕਤੀ ਨੂੰ ਇੱਕ ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਜਿਸ ਕਰਕੇ ਪਰਿਵਾਰ ਵਿੱਚ ਬਹੁਤ ਖੁਸ਼ੀ ਦਾ ਮਾਹੌਲ ਹੈ। ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਸੁਨੀਲ ਡੋਗਰਾ ਦੁਆਰਾ ਕਾਫੀ ਸਮਾਂ ਪਹਿਲਾਂ ਵੀ ਲਾਟਰੀ ਪਾਈ ਜਾਂਦੀ ਸੀ।

ਜੋ ਕਿ ਬੰਪਰ ਲਾਟਰੀ ਹੁੰਦੀ ਸੀ। ਉਨ੍ਹਾਂ ਨੂੰ ਸਿਰਫ਼ ਇੱਕ ਵਾਰੀ ਹੀ 5 ਹਜਾਰ ਰੁਪਏ ਦਾ ਇਨਾਮ ਨਿਕਲਿਆ ਸੀ। ਨਹੀਂ ਤਾਂ ਹਰ ਵਾਰ ਟਿਕਟ ਖਾਲੀ ਹੀ ਜਾਂਦੀ ਸੀ। ਫੇਰ ਵੀ ਉਨ੍ਹਾਂ ਦਾ ਲਾਟਰੀ ਦੀ ਟਿਕਟ ਫਾੜਨ ਨੂੰ ਦਿਲ ਨਹੀਂ ਸੀ ਮੰਨਦਾ। ਹੁਣ ਉਨ੍ਹਾਂ ਨੇ ਕਾਫ਼ੀ ਦੇਰ ਤੋਂ ਟਿਕਟ ਨਹੀਂ ਸੀ ਖਰੀਦੀ। ਇਕ ਦਿਨ ਉਹ ਆਪਣੇ ਕਿਸੇ ਜਾਣਕਾਰ ਲਾਟਰੀ ਵਿਕ੍ਰੇਤਾ ਕੋਲ ਰੁਕ ਗਏ ਅਤੇ ਉਸ ਦੇ ਕਹਿਣ ਤੇ 150 ਰੁਪਏ ਦੀਆਂ ਨਾਗਾਲੈਂਡ ਸਟੇਟ ਲਾਟਰੀ ਦੀਆਂ 25 ਟਿਕਟਾਂ ਖ਼ਰੀਦ ਲਈਆਂ।

ਸੁਨੀਲ ਡੋਗਰਾ ਆਨਲਾਈਨ ਪੇਮੈਂਟ ਕਰ ਕੇ ਲਾਟਰੀ ਦੀਆਂ ਟਿਕਟਾਂ ਵੀ ਲਾਟਰੀ ਸਟਾਲ ਤੇ ਹੀ ਛੱਡ ਆਏ। ਹਾਲਾਂਕਿ ਲਾਟਰੀ ਵਿਕਰੇਤਾ ਉਨ੍ਹਾਂ ਨੂੰ ਟਿਕਟਾਂ ਲਿਜਾਣ ਲਈ ਕਹਿੰਦਾ ਰਿਹਾ। ਸੁਨੀਲ ਡੋਗਰਾ ਦੇ ਮੋਬਾਈਲ ਤੇ ਵ੍ਹੱਟਸਐਪ ਰਾਹੀਂ ਟਿਕਟਾਂ ਪਹੁੰਚ ਗਈਆਂ ਪਰ ਅਸਲੀ ਟਿਕਟਾਂ ਲਾਟਰੀ ਸਟਾਲ ਤੇ ਹੀ ਪਈਆਂ ਰਹੀਆਂ। ਜਦੋਂ ਸੁਨੀਲ ਡੋਗਰਾ ਦਾ ਇਨਾਮ ਨਿਕਲਿਆ ਤਾਂ ਲਾਟਰੀ ਵਿਕਰੇਤਾ ਦੇ ਪਿਤਾ ਨੇ ਫੋਨ ਕਰਕੇ ਇਸ ਦੀ ਜਾਣਕਾਰੀ ਸੁਨੀਲ ਡੋਗਰਾ ਨੂੰ ਦਿੱਤੀ

ਅਤੇ ਮੁਬਾਰਕਾਂ ਵੀ ਦਿੱਤੀਆਂ। ਸੁਨੀਲ ਡੋਗਰਾ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ। ਉਨ੍ਹਾਂ ਨੇ ਰੱਬ ਦਾ ਸ਼ੁਕਰਾਨਾ ਕੀਤਾ। ਉਹ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣਾ ਚਾਹੁੰਦੇ ਹਨ ਜਦਕਿ ਉਨ੍ਹਾਂ ਦੀ ਸ਼ਾਦੀਸ਼ੁਦਾ ਧੀ ਪਹਿਲਾਂ ਹੀ ਵਿਦੇਸ਼ ਵਿਚ ਹੈ। ਜਦੋਂ ਸੁਨੀਲ ਡੋਗਰਾ ਨੇ ਆਪਣੀ ਪਤਨੀ ਨੂੰ ਇਕ ਕਰੋੜ ਰੁਪਏ ਦਾ ਇਨਾਮ ਨਿਕਲਣ ਬਾਰੇ ਦੱਸਿਆ ਤਾਂ ਪਹਿਲਾਂ ਤਾਂ ਉਨ੍ਹਾਂ ਦੀ ਪਤਨੀ ਨੂੰ ਸੱਚ ਹੀ ਨਹੀਂ ਆਇਆ। ਸੱਚਾਈ ਪਤਾ ਲੱਗਣ ਤੇ ਪਤਨੀ ਨੇ ਮੰਦਿਰ ਵਿੱਚ ਖੜ੍ਹ ਕੇ ਪ੍ਰਭੂ ਦਾ ਸ਼ੁਕਰਾਨਾ ਕੀਤਾ।

ਉਨ੍ਹਾਂ ਨੂੰ ਬਹੁਤ ਖੁਸ਼ੀ ਹੈ। ਇਸ ਲਾਟਰੀ ਸਟਾਲ ਤੋਂ ਟਿਕਟਾਂ ਖ਼ਰੀਦਣ ਵਾਲਿਆਂ ਦੇ ਹੁਣ ਤੱਕ 4 ਵਾਰ ਵੱਡੇ ਇਨਾਮ ਨਿਕਲ ਚੁੱਕੇ ਹਨ। ਇਹ ਲਾਟਰੀ ਸਟਾਲ ਲਗਭਗ 30 ਸਾਲ ਤੋਂ ਚੱਲ ਰਿਹਾ ਹੈ। ਇਕ ਕਰੋੜ ਦੀ ਲਾਟਰੀ ਦੇ ਇਨਾਮ ਪਿੱਛੇ ਉਨ੍ਹਾਂ ਨੂੰ ਇਕ ਲੱਖ ਰੁਪਿਆ ਕਮਿਸ਼ਨ ਬਣਦਾ ਹੈ। ਜਿਸ ਵਿੱਚੋਂ 30 ਹਜ਼ਾਰ ਰੁਪਏ ਕੱਟ ਕੇ ਬਾਕੀ 70 ਹਜ਼ਾਰ ਰੁਪਏ ਉਨ੍ਹਾਂ ਨੂੰ ਮਿਲ ਜਾਂਦੇ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ