2 ਏਕੜ ਜ਼ਮੀਨ ਦਾ ਮਾਲਕ ਸੀ ਨੌਜਵਾਨ ਮੁੰਡਾ, ਖੇਤਾਂ ਚ ਜਾ ਕੇ ਕਰ ਲਿਆ ਵੱਡਾ ਗ਼ਲਤ ਕਾਰਾ

ਸੰਗਰੂਰ ਤੋਂ ਇਕ ਨੌਜਵਾਨ ਕਿਸਾਨ ਦੁਆਰਾ ਖ਼ੁਦ ਹੀ ਆਪਣੀ ਜਾਨ ਦੇ ਦੇਣ ਦੀ ਘਟਨਾ ਮੀਡੀਆ ਵਿੱਚ ਚਰਚਾ ਵਿੱਚ ਹੈ। ਮ੍ਰਿਤਕ ਕਿਸਾਨ ਦਾ ਨਾਮ ਗੁਰਵਿੰਦਰ ਸਿੰਘ ਦੱਸਿਆ ਜਾਂਦਾ ਹੈ। ਉਸ ਨੇ ਕੋਈ ਗਲਤ ਚੀਜ਼ ਖਾ ਕੇ ਆਪਣੀ ਜਾਨ ਦੇ ਦਿੱਤੀ ਹੈ। ਸਰਕਾਰ ਤੋਂ ਪਰਿਵਾਰ ਮਾਲੀ ਸਹਾਇਤਾ ਦੀ ਮੰਗ ਕਰ ਰਿਹਾ ਹੈ। ਪਰਿਵਾਰ ਇਸ ਦਾ ਕਾਰਨ ਮ੍ਰਿਤਕ ਦੇ ਸਿਰ ਚੜ੍ਹੇ ਹੋਏ ਕਰਜ਼ੇ ਨੂੰ ਦੱਸ ਰਿਹਾ ਹੈ। ਹਰਦਿਆਲ ਸਿੰਘ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਸਵੇਰੇ 8 ਵਜੇ ਖੇਤ ਨੂੰ ਗਿਆ ਸੀ।

ਉੱਥੇ ਉਸ ਨੇ ਕੋਈ ਗਲਤ ਚੀਜ਼ ਖਾ ਲਈ। ਜਦੋਂ ਘਰ ਆ ਕੇ ਉਸ ਦੀ ਹਾਲਤ ਖ਼ਰਾਬ ਹੋ ਗਈ ਅਤੇ ਮੂੰਹ ਵਿੱਚੋਂ ਝੱਗ ਆਉਣ ਲੱਗੀ ਤਾਂ ਪਰਿਵਾਰ ਉਸ ਨੂੰ ਹਸਪਤਾਲ ਲੈ ਗਿਆ। ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਨੇ ਰਸਤੇ ਵਿੱਚ ਦਮ ਤੋੜ ਦਿੱਤਾ। ਹਰਦਿਆਲ ਸਿੰਘ ਦਾ ਕਹਿਣਾ ਹੈ ਕਿ ਮ੍ਰਿਤਕ ਗੁਰਵਿੰਦਰ ਸਿੰਘ ਦੇ ਪਰਿਵਾਰ ਕੋਲ 2 ਏਕੜ ਜ਼ਮੀਨ ਹੈ। ਮ੍ਰਿਤਕ ਦੇ 2 ਬੱਚੇ ਇਕ ਪੁੱਤਰ ਅਤੇ ਇਕ ਧੀ ਹਨ। ਪਰਿਵਾਰ ਤੇ ਸਿਰ 7-8 ਲੱਖ ਰੁਪਏ ਕਰਜ਼ਾ ਹੈ।

ਇਸੇ ਕਰਕੇ ਮ੍ਰਿਤਕ ਦੇ ਦਿਮਾਗ ਤੇ ਹਰ ਸਮੇਂ ਬੋਝ ਰਹਿੰਦਾ ਸੀ। ਇਸ ਵਾਰ ਕਣਕ ਦਾ ਝਾੜ ਵੀ ਘੱਟ ਨਿਕਲਿਆ ਹੈ। ਹਰਦਿਆਲ ਸਿੰਘ ਦੇ ਦੱਸਣ ਮੁਤਾਬਕ ਇਨ੍ਹਾਂ ਹਾਲਾਤਾਂ ਦੇ ਚਲਦੇ ਹੋਏ ਗੁਰਵਿੰਦਰ ਸਿੰਘ ਨੇ ਇਹ ਕਦਮ ਚੁੱਕ ਲਿਆ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਦਾ ਕਰਜ਼ਾ ਮੁਆਫ਼ ਕੀਤਾ ਜਾਵੇ। ਭੁਪਿੰਦਰ ਸਿੰਘ ਨੇ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਸਵੇਰੇ 8 ਵਜੇ ਖੇਤ ਗਿਆ ਸੀ। ਉੱਥੇ ਉਸ ਨੇ ਕੁਝ ਖਾ ਲਿਆ ਅਤੇ ਘਰ ਆ ਕੇ ਡਿੱਗ ਪਿਆ।

ਉਹ ਉਸ ਨੂੰ ਚੁੱਕ ਕੇ ਪਟਿਆਲੇ ਹਸਪਤਾਲ ਨੂੰ ਲਿਜਾ ਰਹੇ ਸਨ ਪਰ ਰਸਤੇ ਵਿਚ ਹੀ ਉਹ ਅੱਖਾਂ ਮੀਟ ਗਿਆ। ਭੁਪਿੰਦਰ ਸਿੰਘ ਦੇ ਦੱਸਣ ਮੁਤਾਬਕ ਗੁਰਵਿੰਦਰ ਸਿੰਘ ਦੇ ਸਿਰ 7-8 ਲੱਖ ਰੁਪਏ ਕਰਜ਼ਾ ਸੀ। ਇਸ ਤੋਂ ਬਿਨਾਂ ਕਣਕ ਦਾ ਝਾੜ ਵੀ ਘੱਟ ਨਿਕਲਿਆ ਹੈ। ਜਿਸ ਕਰਕੇ ਗੁਰਵਿੰਦਰ ਸਿੰਘ ਦੇ ਦਿਮਾਗ ਤੇ ਬੋਝ ਰਹਿੰਦਾ ਸੀ। ਉਸ ਦਾ ਇਕ ਪੁੱਤਰ ਅਤੇ ਇੱਕ ਧੀ ਹੈ। ਭੁਪਿੰਦਰ ਸਿੰਘ ਦੀ ਮੰਗ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ