22 ਸਾਲਾ ਮੁੰਡੇ ਨੂੰ ਪਾਣੀ ਚ ਖਿੱਚ ਕੇ ਲੈ ਗਈ ਮੋਤ, ਜਵਾਨ ਪੁੱਤ ਨੂੰ ਯਾਦ ਕਰ ਕਰ ਰੋਵੇ ਮਾਂ

ਅੱਜ ਕੱਲ੍ਹ ਗਰਮੀ ਦਾ ਸਮਾਂ ਹੋਣ ਕਾਰਨ ਨੌਜਵਾਨ ਨਹਿਰਾਂ ਰਜਵਾਹਿਆਂ ਵਿੱਚ ਨਹਾਉਣ ਲਈ ਚਲੇ ਜਾਂਦੇ ਹਨ। ਜੋ ਕਿ ਇਕ ਗਲਤ ਰੁਝਾਨ ਹੈ। ਅਜਿਹੇ ਵਿੱਚ ਕਈ ਵਾਰ ਮੰਦਭਾਗੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ। ਇਹ ਘਟਨਾਵਾਂ ਉਨ੍ਹਾਂ ਦੇ ਮਾਪਿਆਂ ਲਈ ਅਸਹਿ ਹੁੰਦੀਆਂ ਹਨ। ਖੰਨਾ ਦੇ 22 ਸਾਲਾ ਇਕ ਨੌਜਵਾਨ ਗੁਰਸੇਵਕ ਸਿੰਘ ਲਾਡੀ ਦੇ ਸਰਹਿੰਦ ਨਹਿਰ ਵਿੱਚ ਨਹਾਉਂਦੇ ਸਮੇਂ ਡੁੱਬ ਜਾਣ ਘਰ ਉਸ ਦੀ ਮਾਂ ਗੁਰਜੀਤ ਕੌਰ ਦਾ ਰੋ ਰੋ ਬੁਰਾ ਹਾਲ ਹੈ।

ਗੁਰਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਦਾ ਪੁੱਤਰ ਚੌਕੀਦਾਰ ਵਜੋਂ ਰਾਤ ਦੀ ਪ੍ਰਾਈਵੇਟ ਨੌਕਰੀ ਕਰਦਾ ਸੀ। ਦੁਪਹਿਰ 12 ਵਜੇ ਉਹ ਆਪਣੇ ਕਈ ਦੋਸਤਾਂ ਨਾਲ ਮਿਲ ਕੇ ਸਰਹਿੰਦ ਨਹਿਰ ਵਿੱਚ ਸੌਂਢਾ ਹੈੱਡ ਤੇ ਨਹਾਉਣ ਚਲਾ ਗਿਆ। ਗੁਰਜੀਤ ਕੌਰ ਦੇ ਦੱਸਣ ਮੁਤਾਬਕ ਉਨ੍ਹਾਂ ਨੂੰ ਉਨ੍ਹਾਂ ਦੇ ਛੋਟੇ ਪੁੱਤਰ ਨੇ ਫੋਨ ਕਰਕੇ ਦੱਸਿਆ ਕਿ ਲਾਡੀ ਡੁੱਬ ਗਿਆ ਹੈ। ਉਨ੍ਹਾਂ ਨੂੰ ਪਤਾ ਲੱਗਾ ਹੈ ਕਿ 2 ਵਾਰ ਤਾਂ ਉਨ੍ਹਾਂ ਦਾ ਪੁੱਤਰ ਨਹਾ ਕੇ ਬਾਹਰ ਨਿਕਲ ਆਇਆ ਪਰ ਤੀਸਰੀ ਵਾਰ ਉਸ ਨੇ ਫੇਰ ਛਾਲ ਲਗਾ ਦਿੱਤੀ।

ਇਸ ਵਾਰ ਉਹ ਬਾਹਰ ਨਹੀਂ ਨਿਕਲ ਸਕਿਆ। ਉਸ ਦੇ ਦੋਸਤਾਂ ਨੇ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਗੁਰਜੀਤ ਕੌਰ ਰੋਂਦੀ ਹੋਈ ਆਪਣੇ ਪੁੱਤਰ ਨੂੰ ਅਵਾਜ਼ਾਂ ਦਿੰਦੀ ਹੈ। ਲਾਡੀ ਦੇ ਰਿਸ਼ਤੇ ਵਿੱਚੋਂ ਲੱਗਦੇ ਦਾਦੇ ਰੁਲਦਾ ਸਿੰਘ ਨੇ ਦੱਸਿਆ ਹੈ ਕਿ ਗੁਰਸੇਵਕ ਸਿੰਘ ਲਾਡੀ ਉਨ੍ਹਾਂ ਦੇ ਭਤੀਜੇ ਦਾ ਪੁੱਤਰ ਸੀ। ਉਹ ਆਪਣੇ ਦੋਸਤਾਂ ਨਾਲ ਮਿਲ ਕੇ ਸਰਹਿੰਦ ਨਹਿਰ ਵਿੱਚ ਨਹਾਉਣ ਲਈ ਚਲਾ ਗਿਆ। 2 ਵਾਰ ਨਹਾ ਕੇ ਉਹ ਬਾਹਰ ਆ ਗਏ

ਪਰ ਤੀਸਰੀ ਵਾਰ ਕੁਲਚੇ ਖਾ ਕੇ ਫੇਰ ਨਹਿਰ ਵਿੱਚ ਛਾਲ ਲਗਾ ਦਿੱਤੀ। ਇਸ ਵਾਰ 2 ਮੁੰਡੇ ਤਾਂ ਬਾਹਰ ਆ ਗਏ ਪਰ ਉਹ ਨਹਿਰ ਵਿਚ ਹੀ ਰਹਿ ਗਿਆ। ਅਜੇ ਤੱਕ ਉਸ ਦੀ ਮਿ੍ਤਕ ਦੇਹ ਨਹੀਂ ਮਿਲੀ। ਰੁਲਦਾ ਸਿੰਘ ਦਾ ਕਹਿਣਾ ਹੈ ਕਿ ਗੋਤਾਖੋਰ 18-20 ਹਜ਼ਾਰ ਰੁਪਏ ਮ੍ਰਿਤਕ ਦੇਹ ਲੱਭਣ ਦਾ ਮੰਗਦੇ ਹਨ ਪਰ ਗ਼ਰੀਬ ਪਰਿਵਾਰ ਕੋਲ ਪੈਸੇ ਨਹੀਂ ਹਨ। ਉਨ੍ਹਾਂ ਨੇ ਸਰਕਾਰ ਤੋਂ ਪਰਿਵਾਰ ਦੀ ਮੱਦਦ ਦੀ ਮੰਗ ਕੀਤੀ ਹੈ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ