25 ਲੱਖ ਦਾ ਕਰਜਾ ਚੁੱਕ ਧੀ ਭੇਜੀ ਕਨੇਡਾ, ਹੁਣ ਪੰਜਾਬ ਚ ਪਿਓ ਨੇ ਚੁੱਕ ਲਿਆ ਵੱਡਾ ਗਲਤ ਕਦਮ

ਨਾਭਾ ਦੇ ਇੱਕ ਕਿਸਾਨ ਦੁਆਰਾ ਖੇਤਾਂ ਵਿੱਚ ਹੀ ਕੋਈ ਗਲਤ ਦਵਾਈ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਆਪਣੇ ਭਰਾ ਸਮੇਤ ਖੇਤਾਂ ਵਿਚ ਕੰਮ ਕਰ ਰਿਹਾ ਸੀ। ਉਸ ਦੀ ਉਮਰ 40 ਸਾਲ ਦੇ ਲਗਭਗ ਸੀ। ਮ੍ਰਿਤਕ ਆਪਣੇ ਪਿੱਛੇ ਪਤਨੀ’ ਇਕ ਪੁੱਤਰ ਅਤੇ ਇੱਕ ਧੀ ਨੂੰ ਛੱਡ ਗਿਆ ਹੈ। ਉਸ ਦੀ ਧੀ ਕਨੇਡਾ ਵਿਖੇ ਪੜ੍ਹਾਈ ਕਰਨ ਲਈ ਗਈ ਹੋਈ ਹੈ। ਪਰਿਵਾਰ ਸਰਕਾਰ ਤੋਂ ਮਾਲੀ ਮਦਦ ਦੀ ਮੰਗ ਕਰ ਰਿਹਾ ਹੈ।

ਇਕ ਵਿਅਕਤੀ ਨੇ ਦੱਸਿਆ ਹੈ ਕਿ ਇਸ ਕਿਸਾਨ ਨੇ ਪਹਿਲਾਂ ਹੀ ਖੇਤਾਂ ਵਿੱਚ ਦਵਾਈ ਲਿਆ ਕੇ ਰੱਖੀ ਹੋਈ ਸੀ। ਦੋਵੇਂ ਭਰਾ ਖੇਤਾਂ ਵਿੱਚ ਕੰਮ ਕਰ ਰਹੇ ਸਨ। 5-30 ਵਜੇ ਦਵਾਈ ਖਾ ਕੇ ਉਸ ਨੇ ਆਪਣੇ ਭਰਾ ਨੂੰ ਦੱਸਿਆ ਕਿ ਉਸ ਨੇ ਇਹ ਗ਼ਲਤ ਕਦਮ ਵੀ ਚੁੱਕ ਲਿਆ ਹੈ। ਇਸ ਵਿਅਕਤੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਿਰ 20-25 ਲੱਖ ਰੁਪਏ ਕਰਜ਼ਾ ਸੀ। ਉਸ ਨੇ ਪੜ੍ਹਾਈ ਕਰਨ ਲਈ ਆਪਣੀ ਧੀ ਕਨੇਡਾ ਭੇਜੀ ਸੀ। ਇਸ ਤੋਂ ਬਿਨਾਂ ਉਸ ਦੀ ਪਹਿਲਾਂ ਜੀਰੀ ਦੀ ਫਸਲ ਖ਼ਰਾਬ ਹੋ ਗਈ

ਅਤੇ ਫੇਰਾ ਮਟਰਾਂ ਦੀ ਫ਼ਸਲ ਵੀ ਖ਼ਰਾਬ ਹੋ ਗਈ। ਮ੍ਰਿਤਕ ਦੀ ਉਮਰ 41 ਸਾਲ ਸੀ। ਇਸ ਵਿਅਕਤੀ ਨੇ ਮੰਗ ਕੀਤੀ ਹੈ ਕਿ ਇਸ ਪਰਿਵਾਰ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਜਾਵੇ। ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।ਪਰਿਵਾਰ ਦੀ ਮਾਲੀ ਸਹਾਇਤਾ ਕੀਤੀ ਜਾਵੇ। ਇਕ ਹੋਰ ਵਿਅਕਤੀ ਨੇ ਦੱਸਿਆ ਹੈ ਕਿ ਪਹਿਲਾਂ ਮ੍ਰਿਤਕ ਨੂੰ ਜੀਰੀ ਵਿੱਚੋਂ ਘਾਟਾ ਪੈ ਗਿਆ ਅਤੇ ਫੇਰ ਮਟਰ ਦੀ ਫਸਲ ਖ਼ਰਾਬ ਹੋ ਗਈ। ਉਸ ਨੇ ਆਪਣੀ ਧੀ ਨੂੰ ਪੜ੍ਹਨ ਲਈ ਕੈਨੇਡਾ ਭੇਜਿਆ ਸੀ। ਇਸ ਵਿਅਕਤੀ ਦੇ ਦੱਸਣ ਮੁਤਾਬਕ ਕਿਸਾਨ ਨੇ ਗਲਤ ਦਵਾਈ ਖਾ ਲਈ ਹੈ।

ਮਿ੍ਤਕ ਦੀ ਧੀ ਦੀ ਉਮਰ 19 ਸਾਲ ਅਤੇ ਪੁੱਤਰ ਦੀ ਉਮਰ 17 ਸਾਲ ਹੈ। ਇਸ ਵਿਅਕਤੀ ਨੇ ਮ੍ਰਿਤਕ ਦੇ ਪਰਿਵਾਰ ਲਈ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਭਰਾ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਿਰ 20-25 ਲੱਖ ਰੁਪਏ ਕਰਜ਼ਾ ਸੀ। ਉਹ ਆਪਣੇ ਪਿੱਛੇ ਮਾਂ, ਪਤਨੀ, ਪੁੱਤਰ ਅਤੇ ਧੀ ਨੂੰ ਛੱਡ ਗਿਆ ਹੈ। ਮ੍ਰਿਤਕ ਦੀ ਧੀ ਕਨੇਡਾ ਵਿੱਚ ਪੜ੍ਹਾਈ ਕਰਦੀ ਹੈ। ਮ੍ਰਿਤਕ ਨੇ ਖੇਤਾਂ ਵਿੱਚ ਹੀ ਕੋਈ ਗਲਤ ਦਵਾਈ ਖਾ ਲਈ ਅਤੇ ਆਪਣੀ ਜਾਨ ਦੇ ਦਿੱਤੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ