26 ਸਾਲ ਬਾਅਦ ਲਾਗੂ ਹੋਈ ਇਹ ਪਾਲਿਸੀ, ਪੁਲਿਸ ਵਾਲਿਆਂ ਦੇ ਬੱਚਿਆਂ ਨੂੰ ਲੱਗੀਆਂ ਮੌਜਾਂ

ਪੰਜਾਬ ਸਰਕਾਰ ਵੱਲੋਂ ਅਹਿਮ ਫੈਸਲੇ ਲਏ ਜਾ ਰਹੇ ਹਨ। ਇੱਕ ਦਿਨ ਪਹਿਲਾਂ ਪੰਜਾਬ ਭਲਾਈ ਵਿਭਾਗ ਦੁਆਰਾ 20 ਵੱਖ ਵੱਖ ਬੋਰਡਾਂ ਦੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਮੁਸਲਿਮ ਵੈੱਲਫੇਅਰ ਬੋਰਡ, ਅਨੁਸੂਚਿਤ ਜਾਤੀ ਭਲਾਈ ਬੋਰਡ ਆਦਿ 20 ਬੋਰਡ ਆਉਂਦੇ ਹਨ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਰ ਇੱਕ ਵਿਧਾਨ ਸਭਾ ਹਲਕੇ ਵਿੱਚ ਪ੍ਰਤੀ ਹਲਕਾ ਇਕ ਮੁਹੱਲਾ ਕਲੀਨਿਕ ਖੋਲ੍ਹਣ ਦਾ ਫ਼ੈਸਲਾ ਲਿਆ ਹੈ।

ਪੰਜਾਬ ਸਰਕਾਰ ਵੱਲੋਂ ਅਗਲਾ ਫ਼ੈਸਲਾ ਪੰਜਾਬ ਪੁਲਿਸ ਦੇ ਸੰਬੰਧ ਵਿਚ ਲਿਆ ਗਿਆ ਹੈ। ਹੁਣ ਪੰਜਾਬ ਸਰਕਾਰ 1996 ਵਾਲੀ ਪਾਲਿਸੀ ਲਾਗੂ ਕਰ ਰਹੀ ਹੈ। ਜਿਸ ਅਧੀਨ ਪੰਜਾਬ ਪੁਲਿਸ ਦੀ ਨੌਕਰੀ ਵਿੱਚ 2 ਫ਼ੀਸਦੀ ਕੋਟਾ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦੇ ਬੱਚਿਆਂ ਲਈ ਰਾਖਵਾਂ ਹੋਵੇਗਾ। 1996 ਤੋਂ ਪਹਿਲਾਂ ਪੰਜਾਬ ਵਿੱਚ ਇਹ ਪਾਲਿਸੀ ਲਾਗੂ ਸੀ। ਪੰਜਾਬ ਪੁਲਿਸ ਦੀ ਭਰਤੀ ਵਿਚ 2 ਫ਼ੀਸਦੀ ਕੋਟਾ ਪੰਜਾਬ ਪੁਲਿਸ ਦੇ ਜਵਾਨਾਂ ਦੇ ਬੱਚਿਆਂ ਲਈ ਰਾਖਵਾਂ ਸੀ।

ਹੁਣ ਪੰਜਾਬ ਸਰਕਾਰ ਨੇ ਦੁਬਾਰਾ ਫੇਰ ਇਹ ਨੀਤੀ ਲਾਗੂ ਕੀਤੀ ਹੈ। ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦਾ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਬੱਚਿਆਂ ਨੂੰ ਲਾਭ ਹੋਵੇਗਾ। 1996 ਤੋਂ ਬਾਅਦ ਸਰਕਾਰ ਨੇ ਪੰਜਾਬ ਵਿੱਚੋਂ ਇਹ ਨੀਤੀ ਬੰਦ ਕਰ ਦਿੱਤੀ ਸੀ। ਹੁਣ ਦੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਲੋਕ ਹਿੱਤ ਵਿਚ ਹੋਰ ਕੀ ਕੀ ਫੈਸਲਾ ਲੈਂਦੀ ਹੈ।