3 ਪਿੰਡਾਂ ਚ ਫੈਲੀ ਜ਼ਬਰਦਸਤ ਅੱਗ, ਦੇਖਦੇ ਹੀ ਦੇਖਦੇ 70 ਕਿੱਲੇ ਫਸਲ ਹੋਈ ਤਬਾਹ

ਮੋਰਿੰਡਾ ਦੇ ਇੱਕ ਪਿੰਡ ਮੁੰਡੀਆਂ ਵਿਖੇ ਕਣਕ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਇਹ ਅੱਗ 3 ਪਿੰਡਾਂ ਵਿੱਚ ਫੈਲ ਗਈ। ਮੌਜੂਦਾ ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਉਤੇ ਕਾਬੂ ਨਾ ਪਾਇਆ ਗਿਆ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਉੱਤੇ ਪਹੁੰਚੀਆਂ, ਜਿੰਨਾ ਦੀ ਮਦਦ ਨਾਲ ਅੱਗ ਨੂੰ ਬੁਝਾਇਆ ਗਿਆ ਪਰ ਫਿਰ ਵੀ ਅੱਗ ਬੁਝਾਉਣ ਲਈ 2 ਘੰਟੇ ਦਾ ਸਮਾਂ ਲੱਗ ਗਿਆ। ਕਿਹਾ ਜਾ ਰਿਹਾ ਹੈ

ਇਸ ਹਾਦਸੇ ਵਿਚ ਲਗਭਗ 70 ਏਕੜ ਕਣਕ ਅਤੇ ਨਾੜ ਦਾ ਨੁਕਸਾਨ ਹੋ ਗਿਆ। ਕਿਸਾਨਾਂ ਵੱਲੋਂ ਪ੍ਰਸ਼ਾਂਸ਼ਨ ਤੋਂ ਇਨਸਾਫ਼ ਦੀ ਮੰਗ ਕਰਦੇ ਹੋਏ, ਮੁਆਵਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ। ਇਕ ਵਿਅਕਤੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਅੱਗ ਮੁੰਡੀਆ ਤੋਂ ਸ਼ੁਰੂ ਹੋ ਕੇ ਪਿੰਡ ਕਾਂਝਲਾ, ਕਲਾਰਾਂ ਤੱਕ ਵੀ ਪਹੁੰਚ ਗਈ। ਜਿਸ ਕਾਰਨ 60-70 ਕਿੱਲਿਆਂ ਵਿਚ ਕਣਕ ਅਤੇ ਨਾੜ ਦਾ ਭਾਰੀ ਨੁਕਸਾਨ ਹੋ ਗਿਆ। ਅੱਗ ਨੂੰ ਬੁਝਾਉਣ ਲਈ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਲਈ ਗਈ।

ਅੱਗ ਬਝਾਉਣ ਵਿਚ ਲਗਭਗ 2 ਘੰਟਿਆਂ ਦੇ ਕਰੀਬ ਸਮਾਂ ਲੱਗ ਗਿਆ। ਉਨ੍ਹਾਂ ਦੇ ਪਿੰਡ ਕਲਾਰਾਂ ਵਿੱਚ ਅੱਗ ਦੀ ਚਪੇਟ ਵਿਚ ਆਉਣ ਕਾਰਨ 3 ਏਕੜ ਜ਼ਮੀਨ ਵਿੱਚ ਲੱਗੀ ਕਣਕ, ਨਾੜ ਅਤੇ ਤੂੜੀ ਦਾ ਨੁਕਸਾਨ ਹੋ ਗਿਆ। ਪਿਛਲੇ ਦਿਨਾਂ ਵਿੱਚ ਮੌਸਮ ਖਰਾਬ ਅਤੇ ਗਰਮੀ ਹੋਣ ਕਰਕੇ ਕਣਕਾਂ ਦਾ ਭਾਰੀ ਨੁਕਸਾਨ ਹੋ ਗਿਆ। ਕਈ ਖੇਤਾਂ ਵਿੱਚ ਤਾਂ 5 ਕੁਆਂਟਲ਼ ਕਣਕ ਹੀ ਰਹਿ ਗਈ। ਇਸ ਕਰਕੇ ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਹੈ

ਕਿ ਲੋਕਾਂ ਨੂੰ ਮਾਨ ਸਰਕਾਰ ਉੱਤੇ ਵਿਸ਼ਵਾਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੱਥੇ ਅੱਗ ਲੱਗਣ ਕਾਰਨ ਕਣਕਾਂ ਦੇ ਨੁਕਸਾਨ ਹੋ ਰਹੇ ਹਨ ਅਤੇ ਝਾੜ ਪਹਿਲਾਂ ਹੀ ਘੱਟ ਹੈ। ਉਨ੍ਹਾਂ ਸਾਰੇ ਕਿਸਾਨਾਂ ਨੂੰ ਕਣਕ ਦੇ ਹੋਏ ਨੁਕਸਾਨ ਦਾ ਬਣਦਾ ਬੋਨਸ ਦੇ ਰੂਪ ਵਿੱਚ ਮੁਆਵਜਾ ਦਿੱਤਾ ਜਾਵੇ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ