4 ਧੀਆਂ ਦੇ ਪਿਓ ਤੇ ਡਿੱਗਿਆ ਦੁੱਖਾਂ ਦਾ ਪਹਾੜ, 60 ਤੋਂ ਜ਼ਿਆਦਾ ਮੱਝਾਂ ਨਾਲ ਵੱਡੀ ਜੱਗੋ ਤੇਰਵੀ

ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਨੇੜੇ ਬੇਜ਼ੁਬਾਨ ਪਸ਼ੂਆਂ ਨਾਲ ਵਾਪਰੀ ਮੰਦਭਾਗੀ ਘਟਨਾ ਨੇ ਹਰ ਕਿਸੇ ਨੂੰ ਧੁਰ ਅੰਦਰ ਤਕ ਝੰਜੋੜ ਦਿੱਤਾ ਹੈ। ਇੱਥੇ ਸਿੰਘਪੁਰਾ ਪਿੰਡ ਵਿੱਚ 70 ਮੱਝਾਂ ਦੀ ਜਾਨ ਚਲੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਇਸ ਥਾਂ ਤੇ ਉੱਤੋਂ ਨਹਿਰ ਲੰਘਦੀ ਹੈ ਅਤੇ ਹੇਠੋਂ ਡਰੇਨ। ਡਰੇਨ ਵਿਚ ਬਹੁਤ ਜ਼ਿਆਦਾ ਬੂਟੀ ਹੋ ਜਾਣ ਕਾਰਨ ਦਲਦਲ ਬਣ ਗਈ ਹੈ। ਮਨੂ ਨਾਮ ਦਾ ਗੁੱਜਰ ਆਪਣੀਆਂ ਮੱਝਾਂ ਲੈ ਕੇ ਆ ਰਿਹਾ ਸੀ।

ਪਾਣੀ ਪੀਣ ਲਈ ਮੱਝਾਂ ਡਰੇਨ ਵਿੱਚ ਵੜ ਗਈਆਂ। ਦਲਦਲ ਹੋਣ ਕਾਰਨ ਸਾਰੀਆਂ ਮੱਝਾਂ ਡਰੇਨ ਦੇ ਵਿੱਚ ਹੀ ਰਹਿ ਗਈਆਂ। ਜਿਸ ਕਾਰਨ ਸਾਰੀਆਂ ਮੱਝਾਂ ਦੀ ਜਾਨ ਚਲੀ ਗਈ ਹੈ। ਮੱਝਾਂ ਦੇ ਮਾਲਕ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਹੈ। ਉਹ 4 ਧੀਆਂ ਦਾ ਪਿਤਾ ਹੈ। ਉਸ ਕੋਲ ਹੋਰ ਕੋਈ ਜ਼ਮੀਨ ਜਾਇਦਾਦ ਨਹੀਂ। ਇਹ ਮੱਝਾਂ ਹੀ ਉਸ ਦੀ ਜਾਇਦਾਦ ਸਨ।ਮੱਝਾਂ ਦਾ ਮਾਲਕ ਮੱਝਾਂ ਨੂੰ ਬਚਾਉਣ ਦੇ ਚੱਕਰ ਵਿੱਚ ਖ਼ੁਦ ਵੀ ਡਰੇਨ ਵਿੱਚ ਛਾਲ ਲਗਾਉਣ ਲੱਗਾ ਸੀ।

ਮੌਕੇ ਤੇ ਹਾਜ਼ਰ ਇੱਕ ਕਿਸਾਨ ਨੇ ਉਸ ਨੂੰ ਰੋਕ ਲਿਆ। ਇਸ ਨਾਲ ਮੱਝਾਂ ਦੇ ਮਾਲਕ ਦੀ ਜਾਨ ਬਚ ਗਈ। ਕੋਈ ਵੀ ਮੱਝ ਜਿਊਂਦੀ ਨਹੀਂ ਬਚੀ। ਇਨ੍ਹਾਂ ਨੂੰ ਜੇ.ਸੀ.ਬੀ ਮਸ਼ੀਨ ਦੀ ਮਦਦ ਨਾਲ ਬਾਹਰ ਕੱਢਿਆ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਹਨ। ਐੱਸ.ਡੀ.ਐੱਮ ਵੱਲੋਂ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਮੱਝਾਂ ਦੇ ਮਾਲਕ ਵੱਲੋਂ ਪ੍ਰਸ਼ਾਸਨ ਤੋਂ ਮਾਲੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਮੌਕੇ ਤੇ ਹਾਜ਼ਰ ਵਿਅਕਤੀ ਇਸ ਨੂੰ ਡਰੇਨ ਵਿਭਾਗ ਦੀ ਅਣਗਹਿਲੀ ਦੱਸ ਰਹੇ ਹਨ।

ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਡਰੇਨ ਦੀ ਸਫ਼ਾਈ ਹੁੰਦੀ ਰਹੇ ਤਾਂ ਅਜਿਹੇ ਹਾਦਸੇ ਨਾ ਵਾਪਰ ਸਕਣ। ਡਰੇਨ ਵਿਭਾਗ ਵੱਲੋਂ ਡਰੇਨ ਵਿਚ ਪਾਣੀ ਤਾਂ ਛੱਡ ਦਿੱਤਾ ਜਾਂਦਾ ਪਰ ਇਸ ਦੀ ਸਫਾਈ ਨਹੀਂ ਕੀਤੀ ਜਾਂਦੀ। ਡਰੇਨ ਵਿੱਚ ਬੂਟੀ ਹੋਣ ਕਾਰਨ ਇਹ ਪਾਣੀ ਆਲੇ ਦੁਆਲੇ ਫਸਲਾਂ ਨੂੰ ਵੀ ਨੁਕਸਾਨ ਕਰਦਾ ਹੈ। ਮੱਝਾਂ ਦੇ ਮਾਲਕ ਮਨੂ ਨਾਲ ਹਰ ਕੋਈ ਹਮਦਰਦੀ ਜਤਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਉਸ ਦੀ ਕੀ ਮਦਦ ਕੀਤੀ ਜਾਂਦੀ ਹੈ? ਇਹ ਤਾਂ ਸਮਾਂ ਹੀ ਦੱਸੇਗਾ। ਹੋਰ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ