4 ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ

ਅ-ਮ-ਲ ਦੀ ਵਿਕਰੀ ਦੇ ਕਾਰੋਬਾਰ ਨੇ ਸਰਹੱਦੀ ਸੂਬੇ ਪੰਜਾਬ ਵਿੱਚ ਅਜਿਹੇ ਪੈਰ ਪਸਾਰੇ ਹਨ ਕਿ ਇਸ ਮਸਲੇ ਦਾ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਜਿਸ ਤਰ੍ਹਾਂ ਅ-ਮ-ਲ ਦੀ ਵਿਕਰੀ ਦੇ ਮਾਮਲੇ ਸਾਹਮਣੇ ਆ ਰਹੇ ਹਨ ਉਸ ਤੋਂ ਤਾਂ ਇਹੀ ਜਾਪਦਾ ਹੈ ਕਿ ਜਨਤਾ ਨੂੰ ਸਿਰਫ਼ ਹੌਸਲਾ ਹੀ ਦਿੱਤਾ ਜਾ ਰਿਹਾ ਹੈ। ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਧਾਰੀਵਾਲ ਵਿਚ ਇਕ ਵਿਅਕਤੀ ਦੀ ਅ-ਮ-ਲ ਦੀ ਓਵਰਡੋਜ਼ ਨਾਲ ਜਾਨ ਚਲੀ ਗਈ ਹੈ।

ਉਹ 4 ਧੀਆਂ ਦਾ ਪਿਤਾ ਸੀ। ਪਰਿਵਾਰ ਵਿਚ ਮਿ੍ਤਕ ਦੀਆਂ 4 ਧੀਆਂ, ਇਕ ਪੁੱਤਰ, ਪਤਨੀ ਅਤੇ ਮਾਂ ਰਹਿ ਗਏ ਹਨ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਮ੍ਰਿਤਕ ਦੇਹ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਵਿਅਕਤੀ ਘਰ ਤੋਂ ਬਾਹਰੋਂ ਹੀ ਅ-ਮ-ਲ ਕਰ ਕੇ ਆਇਆ ਸੀ। ਉਹ ਨਾਲ ਦੇ ਪਿੰਡ ਤੋਂ ਅ-ਮ-ਲ ਲਿਆਉਂਦਾ ਸੀ। ਉਸ ਪਿੰਡ ਵਿੱਚ ਹੁਣ ਵੀ ਅ-ਮ-ਲ ਪਦਾਰਥ ਮਿਲਣ ਦੀਆਂ ਗੱਲਾਂ ਹੋ ਰਹੀਆਂ ਹਨ। ਮ੍ਰਿਤਕ ਦੀ ਪਤਨੀ ਅਤੇ ਮਾਂ ਦਾ ਰੋ ਰੋ ਬੁਰਾ ਹਾਲ ਹੈ।

ਮਿ੍ਤਕ ਮਜ਼ਦੂਰੀ ਕਰਦਾ ਸੀ। ਉਹ ਕੁਝ ਦੇਰ ਤੋਂ ਅ-ਮ-ਲ ਦਾ ਆਦੀ ਸੀ। ਘਰ ਆ ਕੇ ਉਹ ਕੁਝ ਸਮਾਂ ਹੀ ਰਿਹਾ ਅਤੇ ਅੱਖਾਂ ਮੀਟ ਗਿਆ। ਪਰਿਵਾਰ ਵਿੱਚ ਕੋਈ ਜੀਅ ਕਮਾਉਣ ਵਾਲਾ ਨਹੀਂ ਰਿਹਾ। ਜਿਸ ਕਰਕੇ ਪਰਿਵਾਰ ਨੂੰ ਆਪਣਾ ਭਵਿੱਖ ਧੁੰਦਲਾ ਨਜ਼ਰ ਆ ਰਿਹਾ ਹੈ। ਮਿ੍ਤਕ ਬੱਚੇ ਛੋਟੇ ਛੋਟੇ ਹਨ ਅਤੇ ਮਾਂ ਬਜ਼ੁਰਗ ਹੈ। ਉਹ 2 ਸਾਲ ਤੋਂ ਅ-ਮ-ਲ ਕਰਦਾ ਸੀ। ਮਾਮਲੇ ਦੀ ਇਤਲਾਹ ਮਿਲਣ ਤੇ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਮ੍ਰਿਤਕ ਦੇਹ ਕ-ਬ-ਜ਼ੇ ਵਿੱਚ ਲੈ ਕੇ ਪੋ-ਸ-ਟ-ਮਾ-ਰ-ਟ-ਮ ਲਈ ਹਸਪਤਾਲ ਭੇਜ ਦਿੱਤੀ ਹੈ।

ਫਿਲਹਾਲ 174 ਦੀ ਕਾਰਵਾਈ ਕੀਤੀ ਜਾ ਰਹੀ ਹੈ। ਪੋਸਟਮਾਰਟਮ ਦੀ ਰਿਪੋਰਟ ਅਤੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਅਗਲੀ ਕਾਰਵਾਈ ਅ-ਮ-ਲ ਵਿਚ ਲਿਆਂਦੀ ਜਾਵੇਗੀ। ਅ-ਮ-ਲ ਦੀ ਓਵਰਡੋਜ਼ ਨਾਲ ਜਾਨ ਜਾਣ ਦਾ ਪੰਜਾਬ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਹਰ ਰੋਜ਼ ਹੀ ਨੌਜਵਾਨਾਂ ਦੀਆਂ ਜਾਨਾਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਖੁਦ ਵੀ ਇਸ ਮਾਮਲੇ ਵਿਚ ਜਾਗਰੂਕ ਹੋਣ ਦੀ ਜ਼ਰੂਰਤ ਹੈ। ਪੂਰੀ ਜਾਣਕਾਰੀ ਲਈ ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ