5 ਬੱਚਿਆਂ ਨੂੰ ਨਾਲ ਲੈ ਕੇ ਪਿਓ ਚੁੱਕਣ ਲੱਗਾ ਸੀ ਗ਼ਲਤ ਕਦਮ, ਮੌਕੇ ਤੇ ਪੁਲਿਸ ਵਾਲਾ ਆਇਆ ਮਸੀਹਾ ਬਣਕੇ

ਫਿਲੌਰ ਤੋਂ ਜੀ.ਆਰ.ਪੀ ਨੇ ਇਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ਆਪਣੇ 5 ਬੱਚਿਆਂ ਸਮੇਤ ਜਾਨ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਇਸ ਵਿਅਕਤੀ ਦਾ ਆਪਣੀ ਪਤਨੀ ਲੱਛਮੀ ਉਰਫ਼ ਸ਼ਾਂਤੀ ਨਾਲ ਕੋਈ ਵਿਵਾਦ ਹੈ। ਉਸ ਦੀ ਪਤਨੀ ਆਪਣੇ ਪੇਕੇ ਘਰ ਰਹਿ ਰਹੀ ਹੈ ਅਤੇ ਉਸ ਨਾਲ ਜਾਣ ਨੂੰ ਤਿਆਰ ਨਹੀਂ। ਇਸ ਵਿਅਕਤੀ ਨੇ ਆਪਣੇ ਸਹੁਰੇ ਪਰਿਵਾਰ ਤੇ ਕੁਝ ਰੁਪਏ ਰੱਖ ਲੈਣ ਅਤੇ ਖਿੱਚ ਧੂਹ ਕਰਨ ਦੇ ਵੀ ਦੋਸ਼ ਲਗਾਏ ਹਨ। ਇਸ ਵਿਅਕਤੀ ਨੇ ਦੱਸਿਆ ਹੈ

ਕਿ ਉਸ ਦੀਆਂ 4 ਧੀਆਂ ਅਤੇ ਇੱਕ ਪੁੱਤਰ ਹੈ। ਉਹ ਬਰਨਾਲੇ ਦੇ ਰਹਿਣ ਵਾਲੇ ਹਨ। ਉਹ ਇੱਥੇ ਆਪਣੇ ਸਹੁਰੇ ਆਏ ਸਨ। ਉਸ ਦੇ ਸਹੁਰਾ ਪਰਿਵਾਰ ਨੇ ਉਸ ਦੀ ਪਤਨੀ ਨੂੰ ਰੱਖ ਲਿਆ ਹੈ। ਉਸ ਦੀ ਅਤੇ ਉਸ ਦੇ ਬੱਚਿਆਂ ਦੀ ਖਿੱਚ ਧੂਹ ਕਰਕੇ ਭੇਜ ਦਿੱਤਾ। ਉਸ ਦੇ ਦੱਸਣ ਮੁਤਾਬਕ ਉਸ ਦਾ ਸਹੁਰਾ ਪਰਿਵਾਰ ਉਸ ਦੀ ਪਤਨੀ ਨੂੰ ਨਹੀਂ ਭੇਜ ਰਿਹਾ। ਉਹ ਆਪ ਫਰਨੈਲ ਅਤੇ ਮਾਲਿਸ਼ ਦਾ ਕੰਮ ਕਰਦਾ ਹੈ। ਹੁਣ ਉਹ ਬੱਚਿਆਂ ਦੀ ਸੰਭਾਲ ਕਰੇ ਜਾਂ ਆਪਣਾ ਕੰਮ ਕਰੇ। ਇਸ ਕਰਕੇ ਹੀ ਉਹ ਬੱਚਿਆਂ ਸਮੇਤ ਜਾਨ ਦੇਣ ਲੱਗਾ ਸੀ।

ਇਸ ਵਿਅਕਤੀ ਦਾ ਕਹਿਣਾ ਹੈ ਕਿ ਪੁਲਿਸ ਵੀ ਉਸ ਦੀ ਸੁਣਵਾਈ ਨਹੀਂ ਕਰ ਰਹੀ। ਇਸ ਵਿਅਕਤੀ ਦੀ ਪਤਨੀ ਦੇ ਦੱਸਣ ਮੁਤਾਬਕ ਉਸ ਦਾ ਪਤੀ ਝੂਠ ਬੋਲ ਰਿਹਾ ਹੈ। ਉਹ ਕੋਈ ਕੰਮ ਨਹੀਂ ਕਰਦਾ। ਪਤਨੀ ਨੇ ਆਪਣੇ ਪਤੀ ਤੇ ਖਿੱਚ ਧੂਹ ਕਰਨ ਦੇ ਦੋਸ਼ ਵੀ ਲਗਾਏ ਹਨ। ਪਤਨੀ ਦਾ ਕਹਿਣਾ ਹੈ ਕਿ ਜਦੋਂ ਉਸ ਦਾ ਪਤੀ ਕੰਮ ਹੀ ਨਹੀਂ ਕਰਦਾ ਤਾਂ ਬੱਚੇ ਕਿੱਥੋਂ ਪਾਲਣੇ ਹਨ? ਉਸ ਦੇ ਭਰਾਵਾਂ ਨੇ ਉਸ ਦੇ ਪਤੀ ਦੀ ਕੋਈ ਖਿੱਚ ਧੂਹ ਨਹੀਂ ਕੀਤੀ ਅਤੇ ਨਾ ਹੀ ਪੈਸੇ ਰੱਖੇ ਹਨ। ਸਗੋਂ ਉਸ ਦੇ ਭਰਾਵਾਂ ਨੇ 3 ਹਜ਼ਾਰ ਰੁਪਏ ਦਿੱਤੇ ਹਨ।

ਪਤਨੀ ਦਾ ਕਹਿਣਾ ਹੈ ਕਿ ਜੇਕਰ ਉਸ ਦੇ ਪਤੀ ਤੋਂ ਬੱਚੇ ਨਹੀਂ ਪਲਦੇ ਤਾਂ ਉਸ ਦੇ ਹਵਾਲੇ ਕਰ ਦੇਵੇ। ਉਹ ਖੁਦ ਪਾਲ ਲਵੇਗੀ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਹ ਇਸ ਵਿਅਕਤੀ ਦੀ ਪਤਨੀ ਨੂੰ ਲੈ ਕੇ ਆਏ ਸਨ, ਜੋ ਇੱਥੇ ਕਿਰਾਏ ਤੇ ਰਹਿੰਦੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ ਪਤਨੀ ਚਾਹੁੰਦੀ ਹੈ ਕਿ ਉਸ ਦਾ ਪਤੀ ਇਥੇ ਹੀ ਕਿਰਾਏ ਤੇ ਰਹੇ। ਉਹ ਉੱਥੇ ਨਹੀਂ ਜਾਣਾ ਚਾਹੁੰਦੀ। ਉਨ੍ਹਾਂ ਨੇ ਤਾਂ ਇਸ ਵਿਅਕਤੀ ਨੂੰ ਇਸ ਦੀ ਪਤਨੀ ਨਾਲ ਤੋਰ ਦਿੱਤਾ ਸੀ। ਪੁਲਿਸ ਅਧਿਕਾਰੀ ਨੇ ਇਸ ਵਿਅਕਤੀ ਦੇ ਸਹੁਰਾ ਪਰਿਵਾਰ ਵੱਲੋਂ ਉਸ ਦੀ ਖਿੱਚਧੂਹ ਕੀਤੇ ਜਾਣ ਦੇ ਬਿਆਨ ਨੂੰ ਝੂਠ ਕਰਾਰ ਦਿੱਤਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ