ਪਤੀ ਨਾਲ ਸਕੂਟਰੀ ਦੇ ਪਿੱਛੇ ਬੈਠ ਕੇ ਜਾ ਰਹੀ ਸੀ ਪਤਨੀ, ਰਸਤੇ ਚ ਮਿਲ ਗਏ ਮਾੜੇ ਲੋਕ

ਜਲੰਧਰ ਵਿਖੇ ਆਪਣੇ ਪਤੀ ਸੰਦੀਪ ਨਾਲ ਐਕਟਿਵਾ ਦੇ ਪਿੱਛੇ ਬੈਠ ਕੇ ਜਾ ਰਹੀ ਉਨ੍ਹਾਂ ਦੀ ਪਤਨੀ ਸਰਜੋ ਦੇ ਗਲੇ ਵਿਚੋਂ 2 ਨਾ ਮਾਲੂਮ ਬਾਈਕ ਸਵਾਰਾਂ ਦੁਆਰਾ ਚੇਨ ਝਪਟਣ ਲੈਣ ਦਾ ਮਾਮਲਾ ਪੁਲਿਸ ਦੇ ਵਿਚਾਰ ਅਧੀਨ ਹੈ। ਪੁਲਿਸ ਮਾਮਲਾ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਔਰਤ ਸਰਜੋ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਆਪਣੇ ਪਤੀ ਦੇ ਨਾਲ ਐਕਟਿਵਾ ਤੇ ਆ ਰਹੀ ਸੀ। 2 ਬਾਈਕ ਸਵਾਰ ਉਨ੍ਹਾਂ ਦੇ ਗਲੇ ਵਿਚੋਂ ਚੇਨ ਝਪਟ ਕੇ ਲੈ ਗਏ। ਉਨ੍ਹਾਂ ਨੇ ਇਨ੍ਹਾਂ ਲੋਕਾਂ ਦਾ ਪਿੱਛਾ ਵੀ ਕੀਤਾ ਪਰ ਕਾਮਯਾਬੀ ਨਹੀਂ ਮਿਲੀ।

ਸਰਜੋ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗਲਤ ਅਨਸਰਾਂ ਤੇ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਸੰਦੀਪ ਨਾਮ ਦੇ ਵਿਅਕਤੀ ਨੇ ਦੱਸਿਆ ਹੈ ਕਿ ਉਹ ਆਪਣੀ ਪਤਨੀ ਸਮੇਤ ਆਪਣੇ ਸਹੁਰੇ ਘਰ ਤੋਂ ਆ ਰਹੀ ਸੀ। ਉਹ ਫੁੱਟਬਾਲ ਚੌਕ ਤੋਂ ਕੈਂਟ ਵੱਲ ਜਾ ਰਹੇ ਸੀ। ਰਸਤੇ ਵਿੱਚ ਮੋਟਰਸਾਈਕਲ ਤੇ ਸਵਾਰ 2 ਵਿਅਕਤੀਆਂ ਨੇ ਉਨ੍ਹਾਂ ਦੇ ਬਰਾਬਰ ਆ ਕੇ ਉਨ੍ਹਾਂ ਦੀ ਪਤਨੀ ਦੇ ਗਲੇ ਵਿਚੋਂ ਚੇਨ ਝਪਟ ਲਈ। ਸੰਦੀਪ ਦੇ ਦੱਸਣ ਮੁਤਾਬਕ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਘਟਨਾ 6: 30 ਵਜੇ ਵਾਪਰੀ ਹੈ।

ਉਨ੍ਹਾਂ ਤੋਂ ਬਿਨਾਂ ਇੱਥੇ ਇਕ ਹੋਰ ਵੀ ਅਜਿਹੀ ਹੀ ਘਟਨਾ ਵਾਪਰੀ ਹੈ। ਉਨ੍ਹਾਂ ਕੋਲੋਂ ਘਟਨਾ ਦੀ ਸੀਸੀਟੀਵੀ ਤਸਵੀਰ ਵੀ ਹੈ। ਸ਼ਕਤੀ ਨਗਰ ਦੇ ਰਹਿਣ ਵਾਲੇ ਨਰੇਸ਼ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਹਰ ਰੋਜ਼ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ। ਇੱਥੇ ਪੁਲਿਸ ਦੀ ਗਸ਼ਤ ਜਾਂ ਨਾਕੇ ਦਾ ਕੋਈ ਪ੍ਰਬੰਧ ਨਹੀਂ। ਅਜੇ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਆਪਣੇ ਘਰ ਚੋ ਰੀ ਹੋ ਗਈ ਸੀ। ਨਰੇਸ਼ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ।

ਪੁਲਿਸ ਅਧਿਕਾਰੀ ਦੇ ਦੱਸਣ ਮੁਤਾਬਕ 2 ਬਾਈਕ ਸਵਾਰਾਂ ਦੁਆਰਾ ਇਕ ਔਰਤ ਦੇ ਗਲੇ ਵਿੱਚੋਂ ਚੇਨੀ ਝਪਟਣ ਦੀ ਇਤਲਾਹ ਮਿਲੀ ਹੈ। ਇਕ ਹੋਰ ਵੀ ਅਜਿਹੀ ਹੀ ਘਟਨਾ ਵਾਪਰੀ ਹੈ। ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਦੋਵੇਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਉਹੀ ਹਨ ਜਾਂ ਵੱਖ ਵੱਖ ਹਨ? ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸੀਸੀਟੀਵੀ ਵਿਚ ਮੋਟਰਸਾਈਕਲ ਦਾ ਨੰਬਰ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਨੇ ਮਾਮਲਾ ਜਲਦੀ ਟਰੇਸ ਕਰਨ ਦਾ ਭਰੋਸਾ ਦਿੱਤਾ ਹੈ।