PSEB ਨੇ ਐਲਾਨੇ 10ਵੀਂ ਦੇ ਨਤੀਜੇ, 97.94 ਫੀਸਦੀ ਬੱਚੇ ਹੋਏ ਪਾਸ

ਅੱਜ 5 ਜੁਲਾਈ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦਾ 2022 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਹ ਪ੍ਰੀਖਿਆ 29 ਅਪ੍ਰੈਲ ਤੋਂ 19 ਮਈ ਤੱਕ ਲਈ ਗਈ ਸੀ। ਵਿਦਿਆਰਥੀ ਇਹ ਨਤੀਜਾ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਚੈੱਕ ਕਰ ਸਕਦੇ ਹਨ। ਭਾਵੇਂ ਪਿਛਲੇ ਸਾਲ ਦੇ ਮੁਕਾਬਲੇ ਨਤੀਜੇ ਵਿੱਚ ਕੁਝ ਫ਼ਰਕ ਪਿਆ ਹੈ ਪਰ ਫੇਰ ਵੀ ਨਤੀਜਾ ਵਧੀਆ ਹੈ। ਇਸ ਵਾਰ 97.94 ਫ਼ੀਸਦੀ ਵਿਦਿਆਰਥੀ ਪ੍ਰੀਖਿਆ ਵਿਚ ਕਾਮਯਾਬ ਹੋਏ ਹਨ।

ਰੈਗੂਲਰ, ਪ੍ਰਾਈਵੇਟ ਅਤੇ ਓਪਨ ਵੱਖ ਵੱਖ ਮੋਡ ਅਧੀਨ ਵਿਦਿਆਰਥੀਆਂ ਨੇ ਪੇਪਰ ਦਿੱਤੇ। ਜੇਕਰ ਰੈਗੂਲਰ ਵਿਦਿਆਰਥੀਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਗਿਣਤੀ 3.11 ਲੱਖ ਤੋਂ ਕੁਝ ਵੱਧ ਦੱਸੀ ਜਾਂਦੀ ਹੈ। ਇਸ ਤਰ੍ਹਾਂ ਹੀ ਓਪਨ ਸਕੀਮ ਅਧੀਨ 3.23 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਜਿਨ੍ਹਾਂ ਵਿਚੋਂ 3.16 ਲੱਖ ਵਿਦਿਆਰਥੀ ਪਾਸ ਹੋ ਗਏ। ਪਹਿਲੇ 3 ਸਥਾਨ ਕੁੜੀਆਂ ਨੇ ਹਾਸਲ ਕੀਤੇ ਹਨ। ਪਹਿਲੇ ਅਤੇ ਦੂਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਦੇ ਨੰਬਰ ਬਰਾਬਰ ਹਨ।

ਪਹਿਲੇ 3 ਸਥਾਨਾਂ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਨਕਦ ਇਨਾਮ ਦਿੱਤੇ ਜਾਣਗੇ। ਜੇਕਰ ਮੈਰਿਟ ਲਿਸਟ ਦੀ ਗੱਲ ਕੀਤੀ ਜਾਵੇ ਤਾਂ 312 ਵਿਦਿਆਰਥੀ ਮੈਰਿਟ ਲਿਸਟ ਵਿੱਚ ਆਏ ਹਨ। ਮੈਰਿਟ ਲਿਸਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਦੇ ਘੱਟ ਤੋਂ ਘੱਟ 96.77 ਅੰਕ ਆਏ ਹਨ। ਜਿਨ੍ਹਾਂ ਵਿਦਿਆਰਥੀਆਂ ਨੇ ਪੁਜੀਸ਼ਨਾਂ ਲਈਆਂ ਹਨ ਜਾਂ ਮੈਰਿਟ ਵਿੱਚ ਆਏ ਹਨ, ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ।