ਪੰਜਾਬ ਦੀ ਇਸ ਸੜਕ ਤੇ ਜਹਾਜ ਦੇਖ ਲੋਕਾਂ ਦੇ ਉੱਡੇ ਹੋਸ਼ ਕੀਤਾ ਓਹੀ ਕੰਮ ਜਿਸ ਲਈ ਮਸ਼ਹੂਰ ਨੇ ਪੰਜਾਬੀ

ਅੱਜ ਕੱਲ੍ਹ ਬਠਿੰਡਾ ਦੇ ਕਨ੍ਹੱਈਆ ਚੌਕ ਵਿੱਚ ਖੜ੍ਹਾ ਮਿੱਗ 21 ਜਹਾਜ਼ ਹਰ ਇਕ ਆਉਣ ਜਾਣ ਵਾਲੇ ਵਿਅਕਤੀ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਕਈ ਲੋਕ ਇੱਕ ਦੂਸਰੇ ਨੂੰ ਪੁੱਛਦੇ ਹਨ ਕਿ ਇਹ ਜਹਾਜ਼ ਇੱਥੇ ਕਿਉਂ ਖੜ੍ਹਾ ਕੀਤਾ ਗਿਆ ਹੈ। ਜਦ ਕਿ ਕੁਝ ਲੋਕ ਇਸ ਦੇ ਨੇੜੇ ਖੜ੍ਹੇ ਹੋ ਕੇ ਫੋਟੋਆਂ ਖਿਚਵਾ ਰਹੇ ਹਨ। ਇਹ ਜਹਾਜ਼ ਪੰਜਾਬੀ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦੀ ਫ਼ੌਜ ਵਿੱਚ ਭਰਤੀ ਹੋਣ ਦੀ ਰੁਚੀ ਨੂੰ ਵਧਾਉਣ ਲਈ ਖੜ੍ਹਾ ਕੀਤਾ ਗਿਆ ਹੈ। ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਜਹਾਜ਼ ਭਾਰਤੀ ਫੌਜ ਦੀ ਸ਼ਾਨ ਹੈ।

ਕਿਉਂਕਿ ਦੁ-ਸ਼-ਮ-ਣ ਨਾਲ ਲੋਹਾ ਲੈਣ ਸਮੇਂ ਇਸ ਜਹਾਜ਼ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇਸ ਜਹਾਜ਼ ਨੂੰ ਇੱਥੇ ਖੜ੍ਹਾ ਦੇਖ ਕੇ ਪੰਜਾਬੀ ਨੌਜਵਾਨਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਇਹ ਜਹਾਜ਼ ਨੁ-ਮਾ-ਇ-ਸ਼ ਦੇ ਤੌਰ ਤੇ ਇੱਥੇ ਲਗਾਇਆ ਗਿਆ ਹੈ। ਭਾਰਤੀ ਫੌਜ ਦੀ ਵੀਰਤਾ ਦੀ ਇਤਿਹਾਸ ਵਿੱਚ ਪੰਜਾਬੀ ਜਵਾਨਾਂ ਦਾ ਖਾਸ ਰੋਲ ਰਿਹਾ ਹੈ। ਇਹ ਜਹਾਜ਼ ਪੰਜਾਬੀਆਂ ਦੁਆਰਾ ਫ਼ੌਜ ਵਿੱਚ ਦਿਖਾਈ ਗਈ ਬ-ਹਾ-ਦ-ਰੀ ਨੂੰ ਪ੍ਰਗਟ ਕਰਦਾ ਹੈ। ਇਹ ਜਹਾਜ਼ ਪੰਜਾਬੀ ਨੌਜਵਾਨਾਂ ਅੰਦਰ ਜ-ਜ਼-ਬਾ ਪੈਦਾ ਕਰੇਗਾ ਕਿ ਜੇਕਰ ਸਾਡੇ ਮੁਲਕ ਨੂੰ ਭ-ਵਿੱ-ਖ ਵਿੱਚ ਕਦੇ ਵੀ ਸੰਕਟ ਦਾ ਸਾਹਮਣਾ ਕਰਨਾ ਪਿਆ ਤਾਂ ਪੰਜਾਬ ਦੇ ਨੌਜਵਾਨ ਭਾਰਤ ਲਈ ਹਰ ਕੁ-ਰ-ਬਾ-ਨੀ ਕਰਨ ਲਈ ਤਿਆਰ ਹਨ। ਉਹ ਕਦੇ ਵੀ ਪਿੱਛੇ ਨਹੀਂ ਹੱਟਣਗੇ।

ਬਠਿੰਡਾ ਸ਼ਹਿਰ ਦੇ ਮੇਅਰ ਨੇ ਵੀ ਹਵਾਈ ਜਹਾਜ ਮਿੱਗ 21 ਨੂੰ ਕਨ੍ਹੱਈਆ ਚੌਕ ਵਿੱਚ ਖੜ੍ਹਾ ਕਰਨ ਤੇ ਖੁ-ਸ਼ੀ ਮ-ਹਿ-ਸੂ-ਸ ਕੀਤੀ ਹੈ। ਮੇਅਰ ਬਲਵੰਤ ਰਾਜਨਾਥ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕੀਤਾ ਹੈ। ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕੇ ਇਹ ਜਹਾਜ਼ ਇੱਥੇ ਲਿਆਂਦਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਮੈਂਬਰ ਪਾਰਲੀਮੈਂਟ ਭਾਰਤ ਦੇ ਰੱਖਿਆ ਮੰਤਰੀ ਅਤੇ ਏਅਰ ਫੋਰਸ ਦੇ ਉੱਚ ਅਧਿਕਾਰੀਆਂ ਦਾ ਵੀ ਧੰਨਵਾਦ ਕੀਤਾ ਹੈ। ਜਿਨ੍ਹਾਂ ਨੇ ਇਸ ਕੰਮ ਵਿੱਚ ਆਪਣਾ ਯੋਗਦਾਨ ਪਾਇਆ। ਉਨ੍ਹਾਂ ਦਾ ਮੰਨਣਾ ਹੈ ਕਿ ਮਿੱਗ 21 ਨੂੰ ਇੱਥੇ ਦੇਖ ਕੇ ਨੌਜਵਾਨਾਂ ਦੇ ਦਿਲਾਂ ਵਿੱਚ ਆਪਣੇ ਮੁਲਕ ਦੀ ਰੱਖਿਆ ਕਰਨ ਦੀ ਭਾਵਨਾ ਹੋਰ ਪ੍ਰਬਲ ਹੋਵੇਗੀ। ਨੌਜਵਾਨ ਆ ਕੇ ਜਹਾਜ਼ ਨੂੰ ਬੜੀ ਉਤਸੁਕਤਾ ਨਾਲ ਦੇਖਦੇ ਹਨ।